ਖੇਡ ਮੇਲੇ ਦੌਰਾਨ ਆਪਸ ‘ਚ ਝਗੜ ਪਏ ਦੋਸਤ, ਮਾਮੂਲੀ ਗੱਲ ਤੋਂ ਹੀ ਗੋਲੀਆਂ ਮਾਰ ਕੇ ਕਰ’ਤਾ ਦੋਸਤ ਦਾ ਕਤਲ

ਖੇਡ ਮੇਲੇ ਦੌਰਾਨ ਆਪਸ ‘ਚ ਝਗੜ ਪਏ ਦੋਸਤ, ਮਾਮੂਲੀ ਗੱਲ ਤੋਂ ਹੀ ਗੋਲੀਆਂ ਮਾਰ ਕੇ ਕਰ’ਤਾ ਦੋਸਤ ਦਾ ਕਤਲ

 

ਵੀਓਪੀ ਬਿਊਰੋ – ਗੋਲੀ ਚੱਲਣੀ ਹੁਣ ਪੰਜਾਬ ਵਿੱਚ ਵੀ ਯੂਪੀ ਵਾਂਗ ਹੀ ਆਮ ਹੋ ਗਈ ਹੈ। ਅਪਰਾਧ ਦੇ ਵੱਧਦੇ ਗ੍ਰਾਫ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਅਪਰਾਧੀ ਬੇਖੌਫ ਹੋ ਕੇ ਆਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਸੁਨਾਮ ਤੋਂ ਜਿੱਥੇ ਦੋਸਤ ਨੇ ਹੀ ਨੌਜਵਾਨ ਦਾ ਕਤਲ ਕਰ ਦਿੱਤਾ।

ਜਾਣਕਾਰੀ ਮੁਤਾਬਕ ਸੁਨਾਮ ‘ਚ ਖੇਡ ਮੇਲੇ ਦੌਰਾਨ ਦੋ ਦੋਸਤਾਂ ਵਿਚਾਲੇ ਹੋਏ ਮਾਮੂਲੀ ਝਗੜੇ ਨੇ ਨੌਜਵਾਨ ਦੀ ਜਾਨ ਲੈ ਲਈ। ਸਥਾਨਕ ਪਟਿਆਲਾ ਰੋਡ ‘ਤੇ ਸੁਨਾਮ ਸੰਗਰੂਰ ਕੈਂਚੀਆਂ ‘ਚ ਪਿੰਡ ਸਿੰਘਪੁਰਾ ਦੇ ਨੌਜਵਾਨ ਸੁਖਜਿੰਦਰ ਸਿੰਘ ਚੱਠਾ ਦਾ ਉਸ ਦੇ ਹੀ ਦੋਸਤ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਦੋਸਤ ਫਰਾਰ ਹੋ ਗਿਆ। ਘਟਨਾ ਵੀਰਵਾਰ ਅੱਧੀ ਰਾਤ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸੁਨਾਮ ਦੇ ਸਰਕਾਰੀ ਹਸਪਤਾਲ ‘ਚ ਰਖਵਾਇਆ ਹੈ।

ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਮ੍ਰਿਤਕ ਦੇ ਕੱਪੜੇ ਖੂਨ ਨਾਲ ਰੰਗੇ ਹੋਏ ਸਨ ਅਤੇ ਸਰੀਰ ‘ਤੇ ਗੋਲੀ ਦੇ ਜ਼ਖਮ ਸਨ। ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਕਤਲ ਉਸ ਦੇ ਦੋਸਤ ਨੇ ਕੀਤਾ ਹੈ। ਪੁਲਿਸ ਜਾਂਚ ਕਰ ਰਹੀ ਹੈ। ਦੋਸ਼ੀ ਦੋਸਤ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਕਾਲੀ ਦਲ ਦੇ ਆਗੂ ਹਰਪਾਲ ਸਿੰਘ ਅਤੇ ਕਾਂਗਰਸੀ ਕਾਰਪੋਰੇਟਰ ਮਨਪ੍ਰੀਤ ਬਡੈਚ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

error: Content is protected !!