ਬਾਰਡਰ ‘ਤੇ ਤਸਕਰਾਂ ਨੇ ਕੀਤੀ ਭਾਰਤੀ ਜਵਾਨਾਂ ‘ਤੇ ਗੋਲੀਬਾਰੀ, ਬੀਐੱਸਐੱਫ ਨੇ 20 ਪੈਕਟ ਹੈਰੋਇਨ ਤੇ 2 ਪਿਸਟਲ ਕੀਤੇ ਬਰਾਮਦ

ਬਾਰਡਰ ‘ਤੇ ਤਸਕਰਾਂ ਨੇ ਕੀਤੀ ਭਾਰਤੀ ਜਵਾਨਾਂ ‘ਤੇ ਗੋਲੀਬਾਰੀ, ਬੀਐੱਸਐੱਫ ਨੇ 20 ਪੈਕਟ ਹੈਰੋਇਨ ਤੇ 2 ਪਿਸਟਲ ਕੀਤੇ ਬਰਾਮਦ

ਗੁਰਦਾਸਪੁਰ (ਵੀਓਪੀ ਬਿਊਰੋ) ਪੰਜਾਬ ਦੇ ਗੁਰਦਾਸਪੁਰ ਸੈਕਟਰ ‘ਚ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਬੀਐਸਐਫ ਨੇ ਭਾਰਤ-ਪਾਕਿ ਸਰਹੱਦ ‘ਤੇ ਤਸਕਰਾਂ ਕੋਲੋਂ ਇੱਕ ਪਿਸਤੌਲ, 6 ਮੈਗਜ਼ੀਨ, 242 ਰਾਊਂਡ ਗੋਲੀਆਂ ਅਤੇ 12 ਫੁੱਟ ਲੰਬੀ ਪਲਾਸਟਿਕ ਦੀ ਪਾਈਪ ਬਰਾਮਦ ਕੀਤੀ ਹੈ। ਹਾਲਾਂਕਿ ਰਾਤ ਦਾ ਫਾਇਦਾ ਉਠਾਉਂਦੇ ਹੋਏ ਤਸਕਰ ਫਰਾਰ ਹੋ ਗਏ।

ਬੀਐਸਐਫ ਦੇ ਇੱਕ ਜਨ ਸੰਪਰਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਵੇਰੇ 5.30 ਵਜੇ ਦੇ ਕਰੀਬ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਖਾਸਾਵਾਲੀ ਨੇੜੇ ਸਰਹੱਦ ਨਾਲ ਲੱਗਦੀ ਕੰਡਿਆਲੀ ਵਾੜ ਦੇ ਨੇੜੇ ਤਸਕਰਾਂ ਦੀ ਕੁਝ ਸ਼ੱਕੀ ਹਰਕਤ ਦੇਖੀ ਗਈ।

ਉਨ੍ਹਾਂ ਦੱਸਿਆ ਕਿ ਬੀਓਪੀ ਟੀਬੀਐਨ, ਸ਼ਿਕਾਰ, ਸੈਕਟਰ ਗੁਰਦਾਸਪੁਰ, ਪੰਜਾਬ ਦੇ ਏਓਆਰ ਵਿਖੇ ਤਾਇਨਾਤ ਬੀਐਸਐਫ ਦੇ ਚੌਕਸ ਜਵਾਨਾਂ ਨੇ ਤਸਕਰਾਂ ਨੂੰ ਲਲਕਾਰਿਆ, ਜਿਸ ‘ਤੇ ਪਾਕਿਸਤਾਨ ਵਾਲੇ ਪਾਸਿਓਂ ਤਸਕਰਾਂ ਨੇ ਜਵਾਨਾਂ ‘ਤੇ ਗੋਲੀਬਾਰੀ ਕਰ ਦਿੱਤੀ। ਇਸ ਤੋਂ ਬਾਅਦ ਬੀਐਸਐਫ ਜਵਾਨਾਂ ਨੇ ਤਸਕਰਾਂ ‘ਤੇ ਜਵਾਬੀ ਕਾਰਵਾਈ ਕੀਤੀ।

ਹਾਲਾਂਕਿ, ਤਸਕਰ ਸੰਘਣੀ ਧੁੰਦ ਅਤੇ ਮਾੜੀ ਦਿੱਖ ਦਾ ਫਾਇਦਾ ਉਠਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਕਿਹਾ ਕਿ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਪੁਲਿਸ ਅਤੇ ਸਬੰਧਤ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਮੁੱਢਲੀ ਤਲਾਸ਼ੀ ਦੌਰਾਨ ਜਵਾਨਾਂ ਨੇ 12 ਫੁੱਟ ਲੰਬਾਈ ਵਾਲੀ 01 ਪੀਵੀਸੀ ਪਾਈਪ, 02 ਪਿਸਤੌਲ (ਚੀਨ ਅਤੇ ਤੁਰਕੀ ਦੇ ਬਣੇ), 06 ਮੈਗਜ਼ੀਨ ਅਤੇ 242 ਰੌਂਦ ਅਤੇ 20 ਪੈਕਟ ਹੈਰੋਇਨ ਸਮੇਤ ਪੀਲੀ ਟੇਪ ਨਾਲ ਲਪੇਟੀ ਹੋਈ ਬਰਾਮਦ ਕੀਤੀ।

ਉਨ੍ਹਾਂ ਕਿਹਾ ਕਿ ਬੀਐਸਐਫ ਦੇ ਜਵਾਨਾਂ ਨੇ ਇੱਕ ਵਾਰ ਫਿਰ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। ਇਹ ਹੈਰੋਇਨ ਪੀਵੀਸੀ ਪਾਈਪਾਂ ਦੀ ਮਦਦ ਨਾਲ ਕੰਡਿਆਲੀ ਵਾੜ ਦੇ ਪਾਰੋਂ ਤਸਕਰੀ ਕੀਤੀ ਜਾ ਰਹੀ ਸੀ। ਬੀਐਸਐਫ ਨੇ ਮੌਕੇ ਤੋਂ 12 ਫੁੱਟ ਲੰਬੀ ਪੀਵੀਸੀ ਪਾਈਪ ਵੀ ਬਰਾਮਦ ਕੀਤੀ ਹੈ।

error: Content is protected !!