ਸੀ.ਬੀ.ਆਈ ਦੀ ਪੰਜਾਬ ਭਰ ‘ਚ ਛਾਪੇਮਾਰੀ, ਜਾਣੋ ਕੌਣ ਹੈ ਨਿਸ਼ਾਨੇ ‘ਤੇ

ਸੀ.ਬੀ.ਆਈ ਦੀ ਪੰਜਾਬ ਭਰ ‘ਚ ਛਾਪੇਮਾਰੀ, ਜਾਣੋ ਕੌਣ ਹੈ ਨਿਸ਼ਾਨੇ ‘ਤੇ

 

ਡੈਸਕ- ਮੰਗਲਵਾਰ ਨੂੰ ਐੱਨ.ਆਈ.ਏ ਦੀ ਰੇਡ ਤੋਂ ਬਾਅਦ ਸੀ.ਬੀ.ਆਈ ਵੀ ਉਨ੍ਹਾਂ ਦੇ ਪਿੱਛੇ ਪਿੱਛੇ ਪੰਜਾਬ ਆ ਗਈ । ਪਰ ਉਨ੍ਹਾਂ ਦੀ ਇਹ ਦਸਤਕ ਵੱਖਰੀ ਸੀ ।ਸੀ.ਬੀ.ਆਈ ਨੇ ਪੰਜਾਬ ਚ ਐੱਫ.ਸੀ.ਆਈ ਅਧਿਕਾਰੀਆਂ ਅਤੇ ਰਾਈਸ ਮਿੱਲਾਂ ‘ਤੇ ਛਾਪੇਮਾਰੀ ਕੀਤੀ ਹੈ ।ਸੂਬੇ ਚ ਲਗਭਗ 30 ਵੱਖ ਵੱਖ ਟਿਕਾਣਿਆਂ ‘ਤੇ ਸੀ.ਬੀ.ਆਈ ਦੀਆਂ ਟੀਮਾਂ ਨੇ ਪਹੁੰਚ ਕੀਤੀ ਹੈ ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਟਿਆਲਾ,ਸਰਹੰਦ,ਰਾਜਪੁਰਾ,ਫਤਿਹਗੜ੍ਹ ਸਾਹਿਬ,ਮੁਹਾਲੀ, ਸੁਨਾਮ,ਮੋਗਾ,ਫਿਰੋਜ਼ਪੁਰ,ਲੁਧਿਆਣਾ ਅਤੇ ਸੰਗਰੂਰ ਚ ਟੀਮਾਂ ਐੱਫ.ਸੀ.ਆਈ ਅਫਸਰਾਂ,ਨਿੱਜੀ ਰਾਈਸ ਮਿੱਲਰਾਂ ਅਤੇ ਅਨਾਜ ਦੇ ਵੱਡੇ ਵਪਾਰੀਆਂ ਦੇ ਰਿਕਾਰਡ ਖੰਗਾਲ ਰਹੀਆਂ ਹਨ ।

ਜ਼ਿਕਰਯੋਗ ਹੈ ਕਿ ਐੱਫ.ਸੀ.ਆਈ ਅਤੇ ਨਿੱਜੀ ਮਿੱਲਰਾਂ ਤੇ ਵੱਡੇ ਅਨਾਜ ਵਪਾਰੀਆਂ ਵਿਚਾਲੇ ਮਿਲੀਭੁਗਤ ਨਾਲ ਕੀਤੇ ਗਏ ਘੁਟਾਲੇ ਸਬੰਧੀ ਸੀ.ਬੀ.ਆਈ ਨੇ ਮਾਮਲਾ ਦਰਜ ਕੀਤਾ ਸੀ। ਅੱਜ ਦੀ ਕਾਰਵਾਈ ਨੂੰ ਉਸੇ ਕੇਸ ਦਾ ਹਿੱਸਾ ਮੰਨਿਆ ਜਾ ਰਿਹਾ ਹੈ ।

ਏਜੰਸੀ ਨੇ ਚੰਡੀਗੜ੍ਹ ਦੇ ਇਕ ਵਪਾਰੀ ਨੂੰ ਪਿਛਲੇ ਹਫਤੇ ਗ੍ਰਿਫਤਾਰ ਕੀਤਾ ਸੀ ।ਇਸ ਤੋਂ ਤਿੰਨ ਦਿਨ ਪਹਿਲਾਂ ਸੀ.ਬੀ.ਆਈ ਨੇ ਐਫ.ਸੀ.ਆਈ ਦੇ ਡੀ.ਜੀ.ਐਮ ਰਾਜੀਵ ਕੁਮਾਰ ਮਿਸ਼ਰਾ ਨੂੰ ਰਵਿੰਦਰ ਸਿੰਘ ਖੇੜਾ ਨਾਂਅ ਦੇ ਵਪਾਰੀ ਤੋਂ 50 ਹਜ਼ਾਰ ਦੀ ਰਿਸ਼ਵਤ ਲੈਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ।ਇਸ ਸਬੰਧ ਚ 74 ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ,ਜਿਨ੍ਹਾਂ ਵਿੱਚ ਐਫ.ਸੀ.ਆਈ ਦੇ 34 ਅਤੇ 17 ਨਿੱਜੀ ਫਰਮਾਂ ਦੇ ਲੋਕ ਸ਼ਾਮਲ ਸਨ ।

ਇਲਜ਼ਾਮ ਹੈ ਕਿ ਰਾਈਸ ਮਿੱਲਰਾਂ ਅਤੇ ਵਪਾਰੀਆਂ ਨੇ ਸਟਾਕ ਚ ਗੜਬੜੀ ਦਾ ਮਾਮਲਾ ਛੁਪਾਉਣ ਲਈ ਐਫ.ਸੀ.ਆਈ ਅਫਸਰਾਂ ਨਾਲ ਮਿਲੀਭੁਗਤ ਕਰਕੇ ਕਰੋੜਾਂ ਦਾ ਘਪਲਾ ਕੀਤਾ।ਪ੍ਰਮਾਨਿਤ ਦਰਜੇ ਤੋਂਹੇਠਾਂ ਵਾਲਾ ਸਟਾਕ ਵੀ ਖਰੀਦਿਆਂ ਗਿਆ ਅਤੇ ਸੂਬੇ ਤੋਂ ਬਾਹਰ ਭੇਜਿਆ ਗਿਆ। ਦੋਸ਼ ਹੈ ਕਿ ਰਾਈਸ ਮਿੱਲਰਾਂ ਤੇ ਵਪਾਰੀਆਂ ਨੇ ਇਸ ਕੰਮ ਲਈ ਐਫ.ਸੀ.ਆਈ ਦੇ ਅਧਿਕਾਰੀਆਂ ਨੂੰ ਮਕਰੋੜਾਂ ਰੁਪਏ ਦੀ ਰਿਸ਼ਵਤ ਦਿੱਤੀ ਸੀ ।

 

error: Content is protected !!