ਕੱਚੇ ਮੁਲਾਜਮਾਂ ਨੂੰ ਮਾਨ ਸਰਕਾਰ ਦਾ ਤੋਹਫ਼ਾ, ਇਨ੍ਹਾ ਵਿਭਾਗਾਂ ‘ਚ ਪੱਕੇ ਕੀਤੇ ਮੁਲਾਜ਼ਮ

ਕੱਚੇ ਮੁਲਾਜਮਾਂ ਨੂੰ ਮਾਨ ਸਰਕਾਰ ਦਾ ਤੋਹਫ਼ਾ, ਇਨ੍ਹਾ ਵਿਭਾਗਾਂ ‘ਚ ਪੱਕੇ ਕੀਤੇ ਮੁਲਾਜ਼ਮ

ਵੀਓਪੀ ਬਿਊਰੋ – ਭਗਵੰਤ ਮਾਨ ਦੀ ਪੰਜਾਬ ਸਰਕਾਰ ਵਲੋਂ ਕੱਚੇ ਮੁਲਾਜਮਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ| ਮੁਖ ਮੰਤਰੀ ਭਗਵੰਤ ਮਾਨ ਨੇ ਅੱਜ ਕੱਚੇ ਕਰਮਚਾਰੀਆਂ ਨੂੰ ਰੇਗੁਲਰ ਕਰਨ ਦੇ ਮਤੇ ਨੂੰ ਪਾਸ ਕਰ ਦਿਤਾ ਹੈ| ਪੰਜਾਬ ਸਰਕਾਰ ਹੇਠਾਂ ਕੰਮ ਕਰ ਰਹੇ ਵੱਖ – ਵੱਖ ਵਿਭਾਗਾਂ ਚ ਕੰਮ ਕਰ ਰਹੇ 14417 ਮੁਲਾਜਮਾਂ ਨੂੰ ਪੱਕਾ ਕਰ ਦਿਤਾ ਗਿਆ ਹੈ

ਦਸਨਯੋਗ ਹੈ ਕਿ ਇਹਨਾ ਕੱਚੇ ਮੁਲਾਜਮਾਂ ਜ੍ਲੋੰ ਪੱਕੇ ਕੀਤੇ ਜਾਣ ਦੀ ਮੰਗ ਅਕਾਲੀ ਸਰਕਾਰ ਦੇ ਸਮੇਂ ਤੋਂ ਹੀ ਕੀਤੀ ਜਾ ਰਹੀ ਹੈ| ਕਾਂਗਰਸ ਸਰਕਾਰ ਵਲੋਂ ਵੀ 36 ਹਜਾਰ ਮੁਲਾਜ਼ਮ ਪੱਕੇ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ ਪਰ ਇਹ ਨਾ ਹੋ ਸਕਿਆ|

ਵਿਧਾਨ ਸਭਾ ਚੋਣਾਂ ਦੌਰਾਨ ਆਪ ਵਲੋਂ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੇ ਵਾਅਦੇ ਕੀਤੇ ਜਾ ਰਹੇ ਸੀ ਅਤੇ ਸਰਕਾਰ ਬਣਨ ਤੇ ਮਾਨ ਸਰਕਾਰ ਵਲੋਂ ਕੁਝ ਮੁਲਾਜ਼ਮ ਪਿਹਲਾਂ ਹੀ ਪੱਕੇ ਕਰ ਦਿੱਤੇ ਗਏ ਸਨ| ਅਤੇ ਅੱਜ ਕੈਬਿਨੇਟ ਵਿਚ 14417 ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੇ ਪ੍ਰਸ੍ਤਾਵ ਨੂ ਮੰਜੂਰੀ ਦੇ ਦਿੱਤੀ ਹੈ|

ਇਸਤੋਂ ਪਹਿਲਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਸਹਿਕਾਰਤਾ ਵਿਭਾਗਾਂ ਦੇ ਜੂਨੀਅਰ ਇੰਜੀਨਅਰਾਂ ਅਤੇ ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਿਸ ਨਾਲ ਹੁਣ ਤੱਕ 26478 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।

error: Content is protected !!