ਪੰਜਾਬ ਪੁਲਿਸ ਨੇ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੂੰ ਘਰ ‘ਚ ਕੀਤਾ ਨਜ਼ਰਬੰਦ, ਪੜ੍ਹੋ ਮਾਮਲਾ

ਪੰਜਾਬ ਪੁਲਿਸ ਨੇ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੂੰ ਘਰ ‘ਚ ਕੀਤਾ ਨਜ਼ਰਬੰਦ, ਪੜ੍ਹੋ ਮਾਮਲਾ

ਜਲੰਧਰ (ਰਾਹੁਲ) – ਵਾਰਿਸ ਪੰਜਾਬ ਦੇ ਮੁਖੀ ਭਾਈ ਅਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਇੱਕ ਨੌਜਵਾਨ ਨਾਲ ਮਾਰਕੁੱਟ ਕਰਨ ਦੇ  ਮਾਮਲੈ ‘ਚ ਗਿਰਫਤਾਰ ਕਰ ਲਿਆ ਸੀ| ਜਿਸ ਤੋਂ ਬਾਅਦ ਅਮ੍ਰਿਤਪਾਲ ਸਿੰਘ ਨੇ ਐਲਾਨ ਕੀਤਾ ਸੀ ਕਿ ਜੇਕਰ 23 ਫਰਵਰੀ ਤੱਕ ਉਨ੍ਹਾ ਦੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਨੂੰ ਨਾ ਰਿਹਾ ਕੀਤਾ ਗਿਆ ਤਾਂ ਉਹ ਅਜਨਾਲਾ ਵਿਖੇ ਸਭਾ ਕਰਨਗੇ| ਜਿਸ ਤੋਂ ਬਾਅਦ ਉਨ੍ਹਾ ਨੇ ਪੰਜਾਬ ਦੀਆਂ ਸਿਖ਼ ਜਥੇਬੰਦੀਆਂ ਨੂੰ ਅਜਨਾਲਾ ਵਿਖੇ ਪੁੱਜਣ ਦਾ ਸੱਦਾ ਦਿੱਤਾ ਸੀ|

ਜਲੰਧਰ ਦੀ ਸਿਖ਼ ਤਾਲਮੇਲ ਕਮੇਟੀ ਦੇ ਮੈਂਬਰਾਂ ਨੂੰ ਵੀ ਅਜਨਾਲਾ ਪਹੁੰਚਣ ਦਾ ਸੱਦਾ ਮਿਲਿਆ ਸੀ| ਜਿਸਦੀ ਭਨਕ ਪੰਜਾਬ ਪੁਲਿਸ ਨੂੰ ਲੱਗ ਗਈ ਤਾਂ ਉਨ੍ਹਾਂ ਨੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਡਾ, ਤਜਿੰਦਰ ਸਿੰਘ ਪਰਦੇਸੀ ਅਤੇ ਹਰਪ੍ਰੀਤ ਸਿੰਘ ਨੀਟੂ ਨੂੰ ਹਰਪਾਲ ਸਿੰਘ ਚੱਡਾ ਦੇ ਘਰ ਵਿਚ ਨਜ਼ਰਬੰਦ ਕਰ ਦਿਤਾ| ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਹੋਰ ਸਾਥੀਆਂ ਨੂੰ ਵੀ ਉਥੇ ਪਹੁੰਚਣ ਦਾ ਸੱਦਾ ਦਿੱਤਾ ਹੈ|

ਤੁਹਾਨੂੰ ਦੱਸ ਦਈਏ ਕਿ ਭਾਈ ਅਮ੍ਰਿਤਪਾਲ ਸਿੰਘ ਦੇ ਸੱਦੇ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰਾਂ ਮੁਸਤੈਦ ਹੈ| ਉਨ੍ਹਾਂ ਨੇ ਨਾ ਸਿਰਫ਼ ਅਜਨਾਲਾ ਵਿਖੇ 500 ਤੋਂ ਵੱਧ ਪੁਲਿਸ ਕਰਮੀਆਂ ਦਾ ਡੇਰਾ ਲਗਾ ਦਿਤਾ ਹੈ| ਬਲਕਿ ਪੰਜਾਬ ਦੇ ਹੋਰ ਇਲਾਕਿਆਂ ਤੋਂ ਅਜਨਾਲਾ  ਪਹੁੰਚ ਰਹੀਆਂ ਸਿਖ਼ ਜਥੇਬੰਦੀਆਂ ਦੇ ਮੈਂਬਰਾਂ ਨੂੰ ਵੀ ਨਜ਼ਰਬੰਦ ਕਰ ਰਹੀ ਹੈ|

error: Content is protected !!