ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਤੋਂ ਬਾਅਦ ‘ਆਪ’ ਦਾ ਇਹ 5ਵਾਂ ਵਿਧਾਇਕ ਕਰਵਾਉਣ ਦਾ ਰਿਹੈ ਵਿਆਹ, ਕੈਨੇਡਾ ਦੀ ਲੜਕੀ ਨਾਲ ਹੋਇਆ ਰਿਸ਼ਤਾ

ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਤੋਂ ਬਾਅਦ ‘ਆਪ’ ਦਾ ਇਹ 5ਵਾਂ ਆਗੂ ਕਰਵਾਉਣ ਦਾ ਰਿਹੈ ਵਿਆਹ, ਕੈਨੇਡਾ ਦੀ ਲੜਕੀ ਨਾਲ ਹੋਇਆ ਰਿਸ਼ਤਾ

ਚੰਡੀਗੜ੍ਹ (ਵੀਓਪੀ ਬਿਊਰੋ) ਆਮ ਆਦਮੀ ਪਾਰਟੀ ਪੰਜਾਬ ਦੇ ਇੱਕ ਹੋਰ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਬਾਘਾ ਪੁਰਾਣਾ ਦੇ ਵਿਧਾਇਕ ਸੁਖਾਨੰਦ ਦੀ ਦੇਰ ਰਾਤ ਮੰਗਣੀ ਹੋ ਗਈ। ਉਸਦੀ ਮੰਗਣੀ ਇੱਕ ਐਨਆਰਆਈ ਕੈਨੇਡੀਅਨ ਨਾਗਰਿਕਤਾ ਵਾਲੀ ਲੜਕੀ ਨਾਲ ਹੋਈ ਹੈ। ਇਸ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਵਧਾਈ ਦੇਣ ਲਈ ਕੈਬਨਿਟ ਮੰਤਰੀ ਮੀਤ ਹੇਅਰ ਅਤੇ ਪੰਜਾਬੀ ਗਾਇਕ ਅੰਮ੍ਰਿਤ ਮਾਨ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ।

ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਐਨਆਰਆਈ ਪਰਿਵਾਰ ਦੀ ਰਾਜਵੀਰ ਕੌਰ ਨੂੰ ਮੁੰਦਰੀ ਪਹਿਨਾਈ। ਰਾਜਵੀਰ ਮੂਲ ਰੂਪ ਵਿਚ ਕੈਨੇਡਾ ਦੀ ਰਹਿਣ ਵਾਲੇ ਹਨ। ਰਾਜਵੀਰ ਕੌਰ ਨੇ ਕੈਨੇਡਾ ਦੀ ਪੀਆਰ ਛੱਡ ਕੇ ਪੰਜਾਬ ਦੀ ਸੇਵਾ ਕਰਨ ਲਈ ਇੱਥੇ ਆਉਣ ਦਾ ਵਾਅਦਾ ਕੀਤਾ ਹੈ।

ਪਿਛਲੇ ਸਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਤੋਂ ਬਾਅਦ ਇਹ ਪੰਜਵੇਂ ‘ਆਪ’ ਆਗੂ ਹਨ ਜੋ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਸੀਐਮ ਮਾਨ ਦੇ ਵਿਆਹ ਤੋਂ ਬਾਅਦ ਵਿਧਾਇਕ ਨਰਿੰਦਰ ਕੌਰ ਭਾਰਜ, ਵਿਧਾਇਕ ਰਣਵੀਰ ਸਿੰਘ ਭੁੱਲਰ ਅਤੇ ਵਿਧਾਇਕ ਨਰਿੰਦਰਪਾਲ ਸਿੰਘ ਸਵਾਣਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।

error: Content is protected !!