ਇਹ ਨਿਆਣਾ ਮੈਨੂੰ ਧਮਕੀਆਂ ਦੇ ਰਿਹਾ ਹੈ – ਐਮ.ਪੀ. ਰਵਨੀਤ ਬਿੱਟੂ  

ਇਹ ਨਿਆਣਾ ਮੈਨੂੰ ਧਮਕੀਆਂ ਦੇ ਰਿਹਾ ਹੈ – ਐਮ.ਪੀ. ਰਵਨੀਤ ਬਿੱਟੂ

ਵੀਓਪੀ ਬਿਊਰੋ – ਲੁਧਿਆਣਾ ਤੋਂ ਕਾਂਗਰਸ ਦੇ ਐਮ.ਪੀ ਰਵਨੀਤ ਬਿੱਟੂ ਨੇ ਐਤਵਾਰ ਦੇ ਦਿਨ ਵਾਰਿਸ ਪੰਜਾਬ ਦੇ ਮੁਖੀ ਅਮ੍ਰਿਤਪਾਲ ਵਲੋਂ ਮਿਲੀ ਧਮਕੀ ਦਾ ਠੋਕਵਾਂ ਜਵਾਬ ਦਿੱਤਾ ਹੈ| ਰਵਨੀਤ ਬਿੱਟੂ ਨੇ ਅਮ੍ਰਿਤਪਾਲ ਸਿੰਘ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਸਮਝਾਇਆ ਜਾ ਸਕਦਾ ਹੈ ਪਰ ਉਹ ਸਮਝਨਾ ਹੀ ਨਹੀ ਚਾਹੁੰਦਾ|ਇਹ ਜੁਆਕ ਮੈਨੂੰ ਧਮਕੀਆਂ ਦੇ ਰਿਹਾ ਹੈ| ਜਿਨ੍ਹਾ ਦੀ ਇਹ ਰੀਸਾਂ ਕਰਦਾ ਹੈ, ਉਨ੍ਹਾਂ ਦਾ ਭੋਗ ਵੀ ਨਹੀਂ ਪਾਇਆ, ਜੇ ਉਸ ਵਿਚ ਦਮ ਹੈ ਤਾਂ ਉਹ ਦਿਲਾਵਰ ਬਣੇ|ਬੇਅੰਤ ਸਿੰਘ ਵੇਲੇ ਇਹ ਜੰਮਿਆ ਵੀ ਨਹੀਂ ਸੀ| ਇਸਦੇ ਨਾਲ ਹੀ ਰਵਨੀਤ ਬਿੱਟੂ ਨੇ ਪ੍ਰਸ਼ਾਸਨ ਵਲੋਂ ਅਮ੍ਰਿਤਪਾਲ ਸਿੰਘ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਿਸੇ ਦੇ ਬਹਿਕਾਵੇ ‘ਚ ਨਾ ਆਵੇ।

ਤੁਹਾਨੂੰ ਦੱਸ ਦਈਏ ਕਿ ਐਮ.ਪੀ ਰਵਨੀਤ ਬਿੱਟੂ ਨੇ ਐਤਵਾਰ ਨੂ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂ ਫੋਨ ਤੇ ਜਾਨੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਹਨ| ਉਨ੍ਹਾਂ ਦਾ ਕਹਿਣਾ ਹੈ ਕਿ ਫੋਨੇ ਤੇ ਉਸਨੂੰ ਕਿਹਾ ਗਿਆ ਕਿ ਜੇਕਰ ਉਸਨੇ ਅਮ੍ਰਿਤਪਾਲ ਸਿੰਘ ਦੇ ਖਿਲਾਫ਼ ਬੋਲਨਾ ਬੰਦ ਨਾ ਕੀਤਾ ਤਾਂ ਉਸਨੂੰ ਵੀ ਉਸ ਨੂੰ ਉਸਦੇ ਦਾਦੇ ਵਾਂਗੂ ਬੰ*ਬ ਨਾਲ ਉੜਾ ਦਿੱਤਾ ਜਾਵੇਗਾ| ਦੱਸਣਯੋਗ ਹੈ ਕਿ ਐਮ.ਪੀ. ਰਵਨੀਤ ਬਿੱਟੂ ਸਾਬਕਾ ਮੁਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ, ਜਿਨ੍ਹਾ ਦਾ ਕਤਲ 1995 ਵਿਚ ਕਰ ਦਿਤਾ ਸੀ|

ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਉਸਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਧਮਕੀ ਦਿੱਤੀ ਗਈ ਹੈ| ਉਨ੍ਹਾਂ ਕਿਹਾ ਕਿ ਫੋਨ ਕਰਨ ਏਆਲੇ ਨੇ ਅਮ੍ਰਿਤਪਾਲ ਸਿੰਘ ਦੇ ਖਿਲਾਫ਼ ਬੋਲਣ ਤੇ ਘੰਭੀਰ ਨਤੀਜੇ ਭੁਗਤਨ ਦੀ ਧਮਕੀ ਦਿਤੀ ਹੈ| ਉਸਨੇ ਆਪਣੇ ਆਪ ਨੂੰ ਅਮ੍ਰਿਤਪਾਲ ਸਿੰਘ ਦਾ ਸਾਥੀ ਦੱਸਿਆ| ਲੁਧਿਆਣਾ ਦੇ ਥਾਣਾ ਇੰਚਾਰਜ ਸਬ-ਇੰਸਪੈਕਟਰ ਸਤਨਾਮ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਧਮਕੀਆਂ ਮਿਲਣ ਦੀ ਸ਼ਿਕਾਇਤ ਮਿਲੀ ਹੈ, ਜਿਸ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ।


ਇਸਦੇ ਜਵਾਬ ਚ ਰਵਨੀਤ ਬਿੱਟੂ ਨੇ ਵੀ ਠੋਕਵਾਂ ਜਵਾਬ ਦਿੱਤਾ ਹੈ| ਰਵਨੀਤ ਬਿੱਟੂ ਨੇ ਅਮ੍ਰਿਤਪਾਲ ਸਿੰਘ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਸਮਝਾਇਆ ਜਾ ਸਕਦਾ ਹੈ ਪਰ ਉਹ ਸਮਝਨਾ ਹੀ ਨਹੀ ਚਾਹੁੰਦਾ|ਇਹ ਜੁਆਕ ਮੈਨੂੰ ਧਮਕੀਆਂ ਦੇ ਰਿਹਾ ਹੈ| ਜਿਨ੍ਹਾ ਦੀ ਇਹ ਰੀਸਾਂ ਕਰਦਾ ਹੈ, ਉਨ੍ਹਾਂ ਦਾ ਭੋਗ ਵੀ ਨਹੀਂ ਪਾਇਆ, ਜੇ ਉਸ ਵਿਚ ਦਮ ਹੈ ਤਾਂ ਉਹ ਦਿਲਾਵਰ ਬਣੇ|ਬੇਅੰਤ ਸਿੰਘ ਵੇਲੇ ਇਹ ਜੰਮਿਆ ਵੀ ਨਹੀਂ ਸੀ|

 

error: Content is protected !!