ਐਂਟੀ ਗੈਂਗਸਟਰ ਟਾਸਕ ਫੋਰਸ ਨਾਲ ਹੋਏ ਮੁਕਾਬਲੇ ਦੌਰਾਨ ਮਾਰੇ ਗਏ ਗੈਂਗਸ਼ਟਰ ਤੇਜਾ ਨੂੰ Thar ਮੁਹੈਈਆ ਕਰਵਾਉਣ ਵਾਲਾ ਚੜਿਆ ਪੁਲਿਸ ਦੇ ਹੱਥੇ

ਐਂਟੀ ਗੈਂਗਸਟਰ ਟਾਸਕ ਫੋਰਸ ਨਾਲ ਹੋਏ ਮੁਕਾਬਲੇ ਦੌਰਾਨ ਮਾਰੇ ਗਏ ਗੈਂਗਸ਼ਟਰ ਤੇਜਾ ਨੂੰ Thar ਮੁਹੈਈਆ ਕਰਵਾਉਣ ਵਾਲਾ ਚੜਿਆ ਪੁਲਿਸ ਦੇ ਹੱਥੇ

ਜਲੰਧਰ (ਵੀਓਪੀ ਬਿਊਰੋ) ਬੀਤੇ ਦਿਨੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਬੱਸੀ ਪਠਾਣਾ ਵਿਖੇ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਗੈਂਗਸਟਰਾਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਮਰੇ ਤੇਜਾ ਨਾਂ ਦੇ ਗੈਂਗਸਟਰ ਨੂੰ Thar ਮੁਹੈਈਆ ਕਰਵਾਉਣ ਵਾਲਾ ਫਿਲੌਰ ਪੁਲਿਸ ਦੇ ਹੱਥੇ ਚੜ ਗਿਆ ਹੈ| ਜਲੰਧਰ ਦੇਹਾਤ ਦੀ ਫਿਲੌਰ ਪੁਲਸ ਨੇ ਇਕ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ। ਗੈਂਗਸਟਰ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਵਿੱਕੀ ਵਲੈਤੀਆ ਵਾਸੀ ਪਿੰਡ ਪੱਟੀ ਬਾਦਲ ਵਜੋਂ ਹੋਈ ਹੈ। ਵਿੱਕੀ ਵਲੈਤੀਆ ਕੋਲੋਂ ਪੁਲਿਸ ਨੇ ਇੱਕ ਪਿਸਤੌਲ, ਇੱਕ ਮੈਗਜ਼ੀਨ, 2 ਜਿੰਦਾ ਕਾਰਤੂਸ ਅਤੇ ਇੱਕ ਸਕਾਰਪੀਓ ਕਾਰ ਬਰਾਮਦ ਕੀਤੀ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਫਿਲੌਰ ਜਗਦੀਸ਼ ਰਾਜ ਨੇ ਦੱਸਿਆ ਕਿ ਪਿਛਲੇ ਦਿਨੀਂ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਗੈਂਗਸਟਰ ਤੇਜਾ ਅਤੇ ਉਸਦੇ ਸਾਥੀ ਜਿਸ ਥਾਰ ਵਿੱਚ ਆਏ ਸਨ| ਉਸ ਥਾਰ ਪੁਲੀਸ ਵੱਲੋਂ ਫੜੇ ਗਏ ਮਨਪ੍ਰੀਤ ਉਰਫ਼ ਵਲੈਤੀਆ ਨੇ ਹੀ ਮੁਹੈਈਆ ਕਾਰਵਾਈ ਸੀ। ਫਿਲਹਾਲ ਪੁਲਿਸ ਨੇ ਇਸ ਦਾ ਰਿਮਾਂਡ ਲੈ ਕੇ ਬਾਕੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਗੈਂਗਸਟਰ ਤੇਜਾ ਖ਼ਿਲਾਫ਼ 38 ਤੋਂ ਵੱਧ ਕੇਸ ਦਰਜ ਹਨ ਅਤੇ ਉਹ 8 ਜਨਵਰੀ ਨੂੰ ਅਰਬਨ ਅਸਟੇਟ ਕਲੋਨੀ, ਫਗਵਾੜਾ ਤੋਂ ਕ੍ਰੇਟਾ ਕਾਰ ਲੁੱਟਣ ਦੀ ਵਾਰਦਾਤ ਵਿੱਚ ਸ਼ਾਮਲ ਸੀ। ਲੁੱਟ ਦੀ ਵਾਰਦਾਤ ਦੌਰਾਨ ਉਨ੍ਹਾਂ ਦਾ ਪਿੱਛਾ ਕਰ ਰਹੇ ਥਾਣਾ ਸਿਟੀ ਫਗਵਾੜਾ ਦੇ ਐਸ.ਏ.ਓ ਅਮਨਦੀਪ ਨਾਹਰ ਦੇ ਗਨਰ ਕੁਲਦੀਪ ਸਿੰਘ ਉਰਫ਼ ਕਮਲ ਬਾਜਵਾ ਨੂੰ ਗੋਲੀ ਲੱਗੀ, ਜਿਸ ਵਿੱਚ ਉਸ ਦੀ ਮੌਤ ਹੋ ਗਈ ਸੀ। ਉਹਨਾਂ ਇਹ ਵੀ ਦੱਸਿਆ ਕਿ ਵਲੈਤੀਆ ਉਨ੍ਹਾਂ ਗੈਂਗਸਟਰਾਂ ਦਾ ਹੀ ਸਾਥੀ ਸੀ।

ਪੁਲਿਸ ਨੇ ਇਹ ਵੀ ਦੱਸਿਆ ਕਿ ਫਗਵਾੜਾ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗੈਂਗਸਟਰ ਵਿੱਕੀ ਵਲੈਤੀਆ ਦੇ ਕੋਲ ਹੀ ਰਹੇ ਸਨ। ਵਾਰਦਾਤ ਤੋਂ ਬਾਅਦ ਉਸਨੇ ਹੀ ਗੈਂਗਸਟਰਾਂ ਦੇ ਰਹਿਣ ਅਤੇ ਖਾਣ-ਪੀਣ ਦਾ ਸਾਰਾ ਪ੍ਰਬੰਧ ਕੀਤਾ ਸੀ। ਮਨਪ੍ਰੀਤ ਉਰਫ ਵਿੱਕੀ ਵਲੈਤੀਆ ਕਬੱਡੀ ਦਾ ਖਿਡਾਰੀ ਸੀ ਅਤੇ ਉਹ ਨਸ਼ੇ ਦਾ ਆਦੀ ਹੋ ਗਿਆ। ਇਸ ਨਸ਼ੇ ਨੇ ਉਸ ਨੂੰ ਕਬੱਡੀ ਖਿਡਾਰੀ ਤੋਂ ਗੈਂਗਸਟਰ ਬਣਾ ਦਿੱਤਾ। ਉਹ ਲੋਕਾਂ ਨਾਲ ਲੜਾਈ-ਝਗੜਾ ਕਰਨ ਲੱਗਾ। ਵਲੈਤੀਆ ਚੰਗੇ ਪਰਿਵਾਰ ਵਿੱਚੋਂ ਹੈ ਪਰ ਉਸ ਦੀ ਗਲਤ ਸੰਗਤ ਨੇ ਉਸ ਨੂੰ ਅਪਰਾਧੀ ਬਣਾ ਦਿੱਤਾ ਹੈ। ਵਿੱਕੀ ਵਲੈਤੀਆ ਖਿਲਾਫ ਵੀ ਕਈ ਮਾਮਲੇ ਦਰਜ ਹਨ।

error: Content is protected !!