ਜੇਕਰ ਤੁਸੀਂ ਵੀ ਨੀਲੇ ਕਾਰਡ ‘ਤੇ ਲੈਂਦੇ ਹੋ ਰਾਸ਼ਨ ਤਾਂ ਇਸ ਵਾਰ ਨਹੀਂ ਮਿਲੇਗਾ, ਸਰਕਾਰ ਗਰੀਬਾਂ ਦੇ ਕੱਟ ਰਹੀ ਕਾਰਡ !
ਜਲੰਧਰ – ਰੋਟੀ ਲਈ ਬੰਦਾ ਭੱਜਿਆ ਫਿਰਦਾ ਹੈ, ਜੇਕਰ ਰੋਟੀ ਹੀ ਨਾ ਮਿਲੇ ਤਾਂ ਜਿਊਣਾ ਬੇਕਾਰ ਲੱਗਦਾ ਹੈ। ਰੋਟੀ-ਰਾਸ਼ਨ ਨਾਲ ਜੁੜਿਆ ਇਕ ਮਾਮਲਾ ਪਿਛਲੇ ਕਾਫੀ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਪੰਜਾਬ ਵਿਚ ਇਨੀਂ ਦਿਨ ਕੇਂਦਰ ਸਰਕਾਰ ਵਲੋਂ ਆਏ ਰਾਸ਼ਨ ਨੂੰ ਲੈ ਕੇ ਹੰਗਾਮੇ ਦੀ ਸਥਿਤੀ ਬਣੀ ਹੋਈ।



ਇਸ ਵਾਰ ਰਾਸ਼ਨ ਦੇ ਡਿਪੂਆਂ ਉਪਰ 30 ਫੀਸਦੀ ਘੱਟ ਰਾਸ਼ਨ ਭੇਜਿਆ ਗਿਆ ਹੈ। ਇਹ ਅਜਿਹਾ ਨਹੀਂ ਕਿ ਕੇਂਦਰ ਨੇ ਘੱਟ ਭੇਜਿਆ, ਇਹ ਮਾਨ ਸਰਕਾਰ ਵੱਲੋਂ ਡਿਪੂਆਂ ਉਪਰ ਘੱਟ ਭੇਜਿਆ ਜਾ ਰਿਹਾ ਹੈ। ਹੁਣ ਡਿਪੂ ਹੋਲਡਰਾਂ ਦੀ ਜਾਨ ਤੇ ਬਣ ਗਈ ਹੈ ਕਿ ਉਹ ਕਿਸ-ਕਿਸ ਨੂੰ ਰਾਸ਼ਨ ਦੇਣ। ਕੁਝ ਲੋਕ ਰਾਸ਼ਨ ਨਾ ਮਿਲਣ ਕਰਕੇ ਡਿਪੂ ਹੋਲਡਰਾਂ ਨਾਲ ਬਹਿਸਬਾਜ਼ੀ ਵੀ ਕਰ ਰਹੇ ਨੇ।
ਰਾਸ਼ਨ ਡਿਪੂ ਹੋਲਡਰ ਐਸੋਸੀਏਸ਼ਨਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ 18 ਹਜ਼ਾਰ ਤੋਂ ਵੱਧ ਡਿਪੂ ਨੇ ਤੇ 43 ਲੱਖ ਦੇ ਕਰੀਬ ਕਾਰਡ ਧਾਰਕ ਲੋਕ ਨੇ ਜਿਹਨਾਂ ਨੂੰ ਰਾਸ਼ਨ ਮਿਲਦਾ ਹੈ। ਪਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਡਿਪੂ ਬੰਦ ਹੋਣ ਦੀ ਕਗਾਰ ਤੇ ਹਨ।
ਸਰਕਾਰ ਵਲੋਂ ਵੈਰੀਫਿਕੇਸ਼ਨ ਦੇ ਨਾਂ ਤੇ ਕਾਰਡ ਕੱਟੇ ਜਾ ਰਹੇ ਹਨ। ਪਰ ਅਸਲ ਸੱਚ ਇਹ ਹੈ ਕਿ ਵੈਰੀਫਿਕੇਸ਼ਨ ਕੀਤੇ ਬਿਨ੍ਹਾਂ ਹੀ ਕਾਰਡ ਕੱਟੇ ਜਾ ਰਹੇ ਨੇ। ਇਸਦਾ ਨੁਕਸਾਨ ਗਰੀਬ ਪਰਿਵਾਰਾਂ ਨੂੰ ਜ਼ਿਆਦਾ ਹੋ ਰਿਹਾ ਹੈ।