ਜੇਕਰ ਤੁਸੀਂ ਵੀ ਮੋਟਾਪੇ ਦਾ ਸ਼ਿਕਾਰ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ.. ਇਕ ਰਿਪੋਰਟ ਦੱਸਦੀ ਹੈ ਕਿ ਇਸ ਸਾਲ ‘ਚ ਦੁਨੀਆਂ ਦੀ ਅੱਧੀ ਆਬਾਦੀ ਮੋਟਾਪੇ ਦਾ ਸ਼ਿਕਾਰ ਹੋਵੇਗੀ

ਜੇਕਰ ਤੁਸੀਂ ਵੀ ਮੋਟਾਪੇ ਦਾ ਸ਼ਿਕਾਰ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ.. ਇਕ ਰਿਪੋਰਟ ਦੱਸਦੀ ਹੈ ਕਿ ਇਸ ਸਾਲ ‘ਚ ਦੁਨੀਆਂ ਦੀ ਅੱਧੀ ਆਬਾਦੀ ਮੋਟਾਪੇ ਦਾ ਸ਼ਿਕਾਰ ਹੋਵੇਗੀ

ਨਿਊਜ਼ ਡੈਸਕ – ਦੁਨੀਆਂ ਦੀ ਫਿਤਰਤ ਹੈ ਮਾੜੇ ਗੁਣਾਂ ਨੂੰ ਦੇਖਣਾ, ਕੋਈ ਕਿਸੇ ਦੇ ਕਾਲੇ ਰੰਗ ਨੂੰ ਨਿੰਦਦਾ ਹੈ ਤੇ ਕੋਈ ਕਿਸੇ ਦੇ ਮੋਟੇ ਹੋਣ ਨੂੰ। ਦੁਨੀਆਂ ਕੀ ਕਹੇ ਫਰਕ ਕੀ ਪੈਂਦਾ ਹੈ। ਪਰ ਮੋਟਾਪਾ ਨੇ ਜੁੜੀ ਹੋਈ ਇਕ ਤਾਜ਼ਾ ਆਈ ਰਿਪੋਰਟ ਨੇ ਹੈਰਾਨ ਕਰ ਦਿੱਤਾ ਹੈ।

ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਅਗਲੇ 12 ਸਾਲਾਂ ਵਿੱਚ ਦੁਨੀਆ ਦੀ ਅੱਧੀ ਆਬਾਦੀ ਮੋਟਾਪੇ ਦਾ ਸ਼ਿਕਾਰ ਹੋ ਜਾਵੇਗੀ। ਰਿਪੋਰਟ ਮੁਤਾਬਕ ਘੱਟ ਆਮਦਨ ਵਾਲੇ ਦੇਸ਼ਾਂ ‘ਚ ਇਹ ਸਮੱਸਿਆ ਹੋਰ ਵਧੇਗੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ 2035 ਤੱਕ ਦੁਨੀਆ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਭਾਰ ਵਧਣ ਜਾਂ ਮੋਟਾਪੇ ਦੀ ਸਮੱਸਿਆ ਤੋਂ ਪੀੜਤ ਹੋਵੇਗੀ।

ਨਿਊਜ਼ ਏਜੰਸੀ ਰਾਈਟਰਜ਼ ਦੇ ਮੁਤਾਬਿਕ ਵਰਲਡ ਓਬੈਸਿਟੀ ਫੈਡਰੇਸ਼ਨ ਦੇ 2023 ਐਟਲਸ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 12 ਸਾਲਾਂ ਦੇ ਅੰਦਰ, ਦੁਨੀਆ ਵਿੱਚ 51% ਜਾਂ 4 ਬਿਲੀਅਨ ਤੋਂ ਵੱਧ ਲੋਕ ਮੋਟੇ ਜਾਂ ਵੱਧ ਭਾਰ ਵਾਲੇ ਹੋਣਗੇ, ਖ਼ਬਰ ਏਜੰਸੀ ਰਾਇਟਰਜ਼ ਦੀ ਰਿਪੋਰਟ ਦੱਸਦੀ ਹੈ ਕਿ ਮੋਟਾਪੇ ਦੀ ਸਮੱਸਿਆ ਖਾਸ ਕਰਕੇ ਬੱਚਿਆਂ ਅਤੇ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ। 2035 ਤੱਕ, ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਜ਼ਿਆਦਾ ਭਾਰ ਜਾਂ ਮੋਟੀ ਹੋ ​​ਜਾਵੇਗੀ।

ਸੋ ਜੇਕਰ ਤੁਸੀਂ ਵੀ ਮੋਟਾਪੇ ਦੀ ਸਮੱਸਿਆ ਤੋਂ ਜੂਝ ਰਹੇ ਹੋ ਤਾਂ ਇਸ ਦਾ ਧਿਆਨ ਰੱਖੋ। ਮਾਹਿਰ ਡਾਕਟਰਾਂ ਦੀ ਸਲਾਹ ਲਵੋ ਤੇ ਆਪਣਾ ਖਾਣ-ਪਾਣ ਠੀਕ ਰੱਖੋ।

error: Content is protected !!