ਦਿਨ ਸ਼ਗਨਾਂ ਦਾ; ਜੋਤੀ ਯਾਦਵ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ ‘ਆਪ’ ਮੰਤਰੀ ਹਰਜੋਤ ਬੈਂਸ

ਦਿਨ ਸ਼ਗਨਾਂ ਦਾ; ਜੋਤੀ ਯਾਦਵ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ ‘ਆਪ’ ਮੰਤਰੀ ਹਰਜੋਤ ਬੈਂਸ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਸੇ ਮਹੀਨੇ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉਨ੍ਹਾਂ ਦਾ ਵਿਆਹ ਆਈਪੀਐਸ ਅਧਿਕਾਰੀ ਅਤੇ ਮਾਨਸਾ ਦੇ ਮੌਜੂਦਾ ਐਸਪੀ ਜੋਤੀ ਯਾਦਵ ਨਾਲ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਵੇਗਾ। ਹਾਲਾਂਕਿ ਵਿਆਹ ਦੀ ਤਰੀਕ ਦਾ ਐਲਾਨ ਨਹੀਂ ਹੋਇਆ ਹੈ ਪਰ ਸਿੱਖਿਆ ਮੰਤਰੀ ਅਤੇ ਆਈਪੀਐਸ ਅਧਿਕਾਰੀ ਦੇ ਪਰਿਵਾਰਕ ਮੈਂਬਰਾਂ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜੋਤੀ ਯਾਦਵ 2019 ਬੈਚ ਦੀ ਆਈਪੀਐਸ ਅਧਿਕਾਰੀ ਹੈ ਅਤੇ ਉਸਦਾ ਪਰਿਵਾਰ ਗੁਰੂਗ੍ਰਾਮ ਵਿੱਚ ਰਹਿੰਦਾ ਹੈ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਬਣਨ ਤੋਂ ਬਾਅਦ ਪਿਛਲੇ ਸਾਲ ਜੁਲਾਈ ਵਿੱਚ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕੀਤਾ ਸੀ। ਪਹਿਲੀ ਪਤਨੀ ਨੂੰ ਤਲਾਕ ਦੇਣ ਤੋਂ ਬਾਅਦ ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਬਾਅਦ 7 ਅਕਤੂਬਰ 2022 ਨੂੰ ਸੰਗਰੂਰ ਤੋਂ ‘ਆਪ’ ਦੀ 27 ਸਾਲਾ ਵਿਧਾਇਕਾ ਨਰਿੰਦਰ ਕੌਰ ਭਾਰਜ ਨੇ ਵੀ ਪਾਰਟੀ ਵਰਕਰ ਮਨਦੀਪ ਸਿੰਘ ਲੱਖੇਵਾਲ ਨਾਲ ਵਿਆਹ ਕਰਵਾ ਲਿਆ।

ਇਸ ਸਾਲ 26 ਜਨਵਰੀ ਨੂੰ ਫਾਜ਼ਿਲਕਾ ਤੋਂ ‘ਆਪ’ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ (31) ਨੇ ਖੁਸ਼ਬੂ ਸਾਵਣਸੁਖ ਨਾਲ ਅਤੇ 30 ਜਨਵਰੀ ਨੂੰ ਫ਼ਿਰੋਜ਼ਪੁਰ ਤੋਂ ਵਿਧਾਇਕ ਰਣਵੀਰ ਸਿੰਘ ਭੁੱਲਰ (62) ਨੇ ਅਮਨਦੀਪ ਕੌਰ ਗੌਂਸਲ ਨਾਲ ਵਿਆਹ ਕੀਤਾ ਸੀ। ਰਣਵੀਰ ਭੁੱਲਰ ਦਾ ਇਹ ਦੂਜਾ ਵਿਆਹ ਹੈ। ਉਸ ਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਗਿਆ ਹੈ। ਇਨ੍ਹਾਂ ਤੋਂ ਇਲਾਵਾ ਬਾਘਾ ਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਅਜੇ ਅਣਵਿਆਹੇ ਹਨ। ਜਲਦ ਹੀ ਉਨ੍ਹਾਂ ਦੇ ਘਰਾਂ ‘ਚ ਵੀ ਸ਼ਹਿਨਾਈ ਗੂੰਜੇਗੀ।

error: Content is protected !!