ਮਨੀਸ਼ ਸਿਸੋਦੀਆ ਦਾ ਈਡੀ ਰਿਮਾਂਡ ਪੰਜ ਦਿਨ ਹੋਰ ਵਧਿਆ

ਮਨੀਸ਼ ਸਿਸੋਦੀਆ ਦਾ ਈਡੀ ਰਿਮਾਂਡ ਪੰਜ ਦਿਨ ਹੋਰ ਵਧਿਆ

ਨਵੀਂ ਦਿੱਲੀ 17 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਰਾਉਸ ਐਵੇਨਿਊ ਕੋਰਟ ਨੇ ਮਨੀਸ਼ ਸਿਸੋਦੀਆ ਦਾ ਈਡੀ ਰਿਮਾਂਡ ਪੰਜ ਦਿਨ ਹੋਰ ਵਧਾ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਸਿਸੋਦੀਆ 22 ਮਾਰਚ ਤੱਕ ਜੇਲ ‘ਚ ਰਹਿਣਗੇ। ਦੱਸ ਦੇਈਏ ਕਿ ਸਿਸੋਦੀਆ ਦੀ ਹਿਰਾਸਤ ਅੱਜ ਖਤਮ ਹੋ ਰਹੀ ਸੀ ਇਸ ਲਈ ਮਨੀਸ਼ ਸਿਸੋਦੀਆ ਨੂੰ ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਮਾਮਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਈਡੀ ਨੇ ਅਦਾਲਤ ਤੋਂ ਸਿਸੋਦੀਆ ਦੇ ਸੱਤ ਦਿਨ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਸੀ। ਜੇਕਰ ਸਿਸੋਦੀਆ ਦਾ ਰਿਮਾਂਡ ਨਾ ਮਿਲਿਆ ਤਾਂ ਹੁਣ ਤੱਕ ਜੋ ਵੀ ਜਾਂਚ ਹੋਈ ਹੈ, ਉਹ ਬੇਕਾਰ ਹੋ ਜਾਵੇਗੀ। ਇਸ ਦੇ ਨਾਲ ਹੀ ਸਿਸੋਦੀਆ ਦੇ ਵਕੀਲ ਨੇ ਦਲੀਲ ਦਿੱਤੀ ਕਿ ਪੁੱਛਗਿੱਛ ਦੇ ਨਾਂ ‘ਤੇ ਏਜੰਸੀ ਉਨ੍ਹਾਂ ਨੂੰ ਇਧਰ-ਉਧਰ ਬੈਠਾਉਂਦੀ ਹੈ। ਸੱਤ ਦਿਨਾਂ ਵਿੱਚ ਸਿਰਫ਼ 11 ਘੰਟੇ ਪੁੱਛਗਿੱਛ ਹੋਈ ਹੈ।


ਈਡੀ ਨੇ ਅਦਾਲਤ ਨੂੰ ਦਸਿਆ ਕਿ ਮਾਮਲੇ ਦੀ ਤਫਸ਼ਿਸ਼ ਅਹਿਮ ਮੋੜ ਤੇ ਹੈ ਜੇਕਰ ਸਾਨੂੰ ਹਿਰਾਸਤ ਨਹੀਂ ਮਿਲਦੀ, ਤਾਂ ਸਾਡੀ ਸਾਰੀ ਮਿਹਨਤ ਵਿਅਰਥ ਜਾਵੇਗੀ। ਜਾਂਚ ਏਜੰਸੀ ਨੇ ਕਿਹਾ ਕਿ ਸਿਸੋਦੀਆ ਤੋਂ ਸੀਸੀਟੀਵੀ ਨਿਗਰਾਨੀ ਹੇਠ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਵਿਚ ਦੋ ਵਿਅਕਤੀਆਂ ਨੂੰ 18 ਅਤੇ 19 ਨੂੰ ਬਿਆਨ ਦਰਜ ਕਰਨ ਲਈ ਬੁਲਾਇਆ ਗਿਆ ਹੈ।

error: Content is protected !!