ਕਬੂਤਰਾਂ ਤੋਂ ਸ਼ੁਰੂ ਹੋਈ ਲੜਾਈ ਬਣ ਗਈ ਜੰਗ ਦਾ ਮੈਦਾਨ, ਘਰ ਆ ਕੇ ਚਲਾਈਆਂ ਗੋਲੀਆਂ, ਅਗਲਿਆਂ  ਨੇ ਇਕ ਦੀ ਫੜ ਕੇ ਲਾਈ ਤੌਣੀ

ਕਬੂਤਰਾਂ ਤੋਂ ਸ਼ੁਰੂ ਹੋਈ ਲੜਾਈ ਬਣ ਗਈ ਜੰਗ ਦਾ ਮੈਦਾਨ, ਘਰ ਆ ਕੇ ਚਲਾਈਆਂ ਗੋਲੀਆਂ, ਅਗਲਿਆਂ  ਨੇ ਇਕ ਦੀ ਫੜ ਕੇ ਲਾਈ ਤੌਣੀ

ਗੁਰਦਾਸਪੁਰ (ਲੱਕੀ) ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਬਟਾਲਾ ਦਿਨ ਬ ਦਿਨ ਵਾਰਦਾਤਾਂ ਲਈ ਸ਼ਰਾਰਤੀ ਅਨਸਰਾਂ ਦੀ ਪਸੰਦੀਦਾ ਜਗ੍ਹਾ ਬਣਦੀ ਨਜਰ ਆ ਰਿਹਾ ਹੈ। ਤਾਜ਼ਾ ਮਾਮਲਾ ਬਟਾਲਾ ਦੀ ਮਾਲਵੇ ਦੀ ਕੋਠੀ ਵਿਖੇ ਉਸ ਵੇਲੇ ਨਜ਼ਰ ਆਇਆ ਜਦੋਂ ਦੇਰ ਰਾਤ ਪਾਲਤੂ ਕਬੂਤਰਾਂ ਦੇ ਪੁਰਾਣੇ ਵਿਵਾਦ ਨੂੰ ਲੈਕੇ ਦੋ ਧਿਰਾਂ ਦਰਮਿਆਨ ਝਗੜਾ ਹੋ ਗਿਆ। ਕੁਝ ਦੇਰ ਬਾਅਦ ਇਕ ਧਿਰ ਨੇ ਦੂਸਰੀ ਧਿਰ ਦੇ ਘਰ ਅੰਦਰ ਦਾਖਿਲ ਹੋ ਕੇ ਅਸਲੇ ਸਮੇਤ ਹਮਲਾ ਕਰ ਦਿੱਤਾ ਅਤੇ ਇਸ ਹਮਲੇ ਦੌਰਾਨ ਚਲਾਈਆਂ ਗਈਆਂ 315 ਬੋਰ ਦੀਆਂ ਗੋਲੀਆਂ ਦੇ ਚਾਰ ਖਾਲੀ ਖੋਲ ਵੀ ਬਰਾਮਦ ਕੀਤੇ ਗਏ। ਫਿਲਹਾਲ ਬਟਾਲਾ ਪੁਲਿਸ ਵਲੋਂ ਓਹੀ ਰਟਿਆ ਰਟਾਇਆ ਜਵਾਬ ਦਿੱਤਾ ਗਿਆ ਕਿ ਤਫਤੀਸ਼ ਕੀਤੀ ਜਾਵੇਗੀ ਅਤੇ ਤਫਤੀਸ਼ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਮੌਕੇ ‘ਤੇ ਫੜੇ ਗਏ ਹਮਲਾਵਰਾਂ ਦੇ ਸਾਥੀ ਦਵਿੰਦਰ ਕੁਮਾਰ ਦਾ ਕਹਿਣਾ ਸੀ ਕਿ ਉਸਨੂੰ ਬਿਨਾਂ ਵਜ੍ਹਾ ਹੀ ਕੁਝ ਲੋਕਾਂ ਨੇ ਫੜ ਕੇ ਆਪਣੇ ਘਰ ਅੰਦਰ ਲਿਜਾ ਕੇ ਕੁੱਟ ਮਾਰ ਕਰ ਦਿਤੀ ਗਈ। ਜਿਸ ਦੌਰਾਨ ਉਹ ਜ਼ਖਮੀ ਹੋ ਗਿਆ ਉਸਦਾ ਕਹਿਣਾ ਸੀ ਕਿ ਉਸਨੂੰ ਝਗੜੇ ਅਤੇ ਦੂਸਰੇ ਕਿਸੇ ਮਸਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਇਸ ਬਾਰੇ ਵੀ ਕੁਝ ਨਹੀਂ ਪਤਾ ਕੇ ਕਿਸਨੇ ਹਮਲਾ ਕੀਤਾ ਅਤੇ ਕਿਉ ਕੀਤਾ ਅਤੇ ਕਿਉ ਗੋਲੀਆਂ ਚਲਾਈਆਂ।

error: Content is protected !!