ਅੰਮ੍ਰਿਤਪਾਲ ਸਿੰਘ ਦੇ ਚਾਚੇ ਖਿਲਾਫ਼ ਸਰਪੰਚ ਦੇ ਪਰਿਵਾਰ ਨੂੰ 30 ਘੰਟੇ ਤਕ ਬੰਦੂਕ ਦੀ ਨੋਕ ‘ਤੇ ਬੰਦੀ ਬਣਾ ਕੇ ਰੱਖੇ ਜਾਣ ਦੇ ਦੋਸ਼ ਤਹਿਤ ਮਾਮਲਾ ਦਰਜ

ਅੰਮ੍ਰਿਤਪਾਲ ਸਿੰਘ ਦੇ ਚਾਚੇ ਖਿਲਾਫ਼ ਸਰਪੰਚ ਦੇ ਪਰਿਵਾਰ ਨੂੰ 30 ਘੰਟੇ ਤਕ ਬੰਦੂਕ ਦੀ ਨੋਕ ‘ਤੇ ਬੰਦੀ ਬਣਾ ਕੇ ਰੱਖੇ ਜਾਣ ਦੇ ਦੋਸ਼ ਤਹਿਤ ਮਾਮਲਾ ਦਰਜ

ਜਲੰਧਰ (ਵੀਓਪੀ ਬਿਊਰੋ) ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਖਿਲਾਫ ਪੰਜਾਬ ਪੁਲਿਸ ਨੇ ਉਧੋਵਾਲ ਦੇ ਸਰਪੰਚ ਦੇ ਬਿਆਨ ‘ਤੇ ਮਾਮਲਾ ਦਰਜ ਕੀਤਾ ਹੈ। ਸਰਪੰਚ ਦਾ ਕਹਿਣਾ ਹੈ ਕਿ ਹਰਜੀਤ ਸਿੰਘ ਨੇ ਕਰੀਬ 30 ਘੰਟੇ ਬੰਦੂਕ ਦੀ ਨੋਕ ‘ਤੇ ਪਰਿਵਾਰ ਨੂੰ ਬੰਧਕ ਬਣਾ ਕੇ ਰੱਖਿਆ। ਜ਼ਬਰਦਸਤੀ ਖਾਣਾ ਪਕਾਇਆ ਅਤੇ ਖਾ ਲਿਆ ਅਤੇ ਪਰਿਵਾਰਕ ਮੈਂਬਰਾਂ ਵਿੱਚ ਡਰ ਪੈਦਾ ਕਰ ਦਿੱਤਾ ਸੀ। ਸ਼ਾਹਕੋਟ ਦੇ ਡੀਐਸਪੀ ਗੁਰਪ੍ਰੀਤ ਸਿੰਘ ਨੇ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਚਾਚਾ ਹਰਜੀਤ ਸਿੰਘ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦੀ ਕਾਰਵਾਈ ਤੋਂ ਬਾਅਦ ਅੰਮ੍ਰਿਤਪਾਲ ਅਤੇ ਉਸ ਦਾ ਚਾਚਾ ਹਰਜੀਤ ਸਿੰਘ ਵੱਖ-ਵੱਖ ਹੋ ਗਏ। ਇਸ ਤੋਂ ਬਾਅਦ ਹਰਜੀਤ ਸਿੰਘ ਜਲੰਧਰ ਦੇ ਪਿੰਡ ਉਧੋਵਾਲ ਦੇ ਸਰਪੰਚ ਦੇ ਘਰ ਛੁਪ ਗਿਆ। ਇੱਥੇ ਉਸ ਨੇ ਬੰਦੂਕ ਦੀ ਨੋਕ ‘ਤੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਲਿਆ ਅਤੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਉਹ ਕਰੀਬ 30 ਘੰਟੇ ਉਸ ਘਰ ‘ਚ ਰਿਹਾ।

ਸਰਪੰਚ ਮਨਪ੍ਰੀਤ ਅਤੇ ਉਸ ਦੇ ਪਰਿਵਾਰ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਹੈ। ਪੁਲਿਸ ਨੇ ਪਰਿਵਾਰ ਨੂੰ ਆਰਜ਼ੀ ਸੁਰੱਖਿਆ ਵੀ ਦਿੱਤੀ ਹੈ। ਪਰਿਵਾਰ ਅਜੇ ਵੀ ਸਦਮੇ ਵਿੱਚ ਹੈ। ਸਰਪੰਚ ਮਨਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਤੱਕ ਹਰਜੀਤ ਸਿੰਘ ਘਰ ਵਿੱਚ ਸੀ, ਉਹ ਪੁਲਿਸ ਦੀ ਕਾਰਵਾਈ ਨੂੰ ਟੀਵੀ ’ਤੇ ਦੇਖ ਰਿਹਾ ਸੀ। ਉਹ ਘਰੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪੁਲਿਸ ਦੀ ਸਖ਼ਤ ਸੁਰੱਖਿਆ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਅਖੀਰ ਹਰਜੀਤ ਸਿੰਘ ਨੇ ਆਤਮ ਸਮਰਪਣ ਕਰਨ ਦਾ ਫੈਸਲਾ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਹਰਜੀਤ ਸਿੰਘ ਸਰਪੰਚ ਦੇ ਘਰ ਬੈਠ ਕੇ ਫੋਨ ਦੀ ਵਰਤੋਂ ਕਰਦਾ ਰਿਹਾ ਪਰ ਪੁਲਿਸ ਉਸ ਦਾ ਮੋਬਾਈਲ ਟ੍ਰੈਕ ਨਹੀਂ ਕਰ ਸਕੀ।

error: Content is protected !!