ਨੰਗਲ ਆਈਟੀਆਈ ਕਾਲਜ ਵਿਚ ਤੇਂਦੂਏ ਦੀ ਦਹਿਸ਼ਤ

 

ਜੰਗਲਾਤ ਵਿਭਾਗ ਨੇ ਤੁਰੰਤ ਲਗਾਏ ਪਿੰਜਰੇ

ਚੋਵੇਸ਼ ਲਟਾਵਾ, ਨੰਗਲ – ਨੰਗਲ ਆਈਟੀਆਈ ਕਾਲਜ ਵਿਖੇ ਤੇਂਦੂਏ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਸੀਸੀਟੀਵੀ ਫੁਟੇਜ ਵਿਚ ਇਕ ਤੇਂਦੂਆ ਇਕ ਅਵਾਰਾ ਕੁੱਤੇ ਨੂੰ ਆਪਣਾ ਸ਼ਿਕਾਰ ਬਣਾਉਂਦਾ ਦਿਖਾਈ ਦੇ ਰਿਹਾ ਹੈ।

ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ, ਜਿਸ ਨੂੰ ਦੇਖਦਿਆਂ ਹੋਇਆਂ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਆਈ ਟੀਮ ਨੇ ਕੈਂਪਸ ਵਿਚ ਤੇਂਦੂਏ ਨੂੰ ਫੜਨ ਵਾਸਤੇ ਪਿੰਜਰੇ ਲਾ ਦਿੱਤੇ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਤ ਨੂੰ ਨਿਕਲਣ ਵੇਲੇ ਇੱਕ ਡੰਡਾ ਆਪਣੇ ਨਾਲ ਰੱਖਣ।

ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਮਨੁੱਖ ਤੋਂ ਡਰਦਾ ਹੈ ਤੇ ਇਨਸਾਨ ਦਾ ਸ਼ਿਕਾਰ ਘੱਟ ਕਰਦਾ ਹੈ ਉਨ੍ਹਾਂ ਕਿਹਾ ਕਿ ਅਸੀਂ ਸੀਸੀਟੀਵੀ ਕੈਮਰੇ ਦੀ ਫੁਟੇਜ ਨਾਲ ਜਿਸ ਪਾਸੇ ਤੋਂ ਤੇਂਦੂਆ ਆਇਆ ਹੈ ਉਸ ਪਾਸੇ ਸਾਰੇ ਪਿੰਜਰੇ ਲਾਕੇ ਤੇਂਦੂਏ ਨੂੰ ਪਕੜਨ ਦੀ ਜਲਦ ਕੋਸ਼ਿਸ਼ ਕਰ ਰਹੇ ਹਾਂ।

error: Content is protected !!