ਜ਼ਮੀਨੀ ਵਿਵਾਦ, ਦੋ ਧਿਰਾਂ ਵਿਚ ਹੋਈ ਲੜਾਈ , ਇਕ ਦਾ ਕਤਲ

ਵੀਓਪੀ ਬਿਊਰੋ (ਨੰਗਲ) – ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਲੜਾਈ ਵਿਚ ਇਕ ਵਿਅਕਤੀ ਦਾ ਕਤਲ ਕਰ ਦਿ੍ੱਤਾ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਮਾਮਲਾ ਦਰਜ ਕਰ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀਆਂ ਦੀ ਭਾਲ ਜਾਰੀ ਹੈ।

ਨੰਗਲ ਦੇ ਨਾਲ ਲਗਦੇ ਪਿੰਡ ਤਰਫ ਮਜਾਰੀ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚ ਆਪਸੀ ਲੜਾਈ ਇੰਨੀ ਵਧ ਗਈ ਕਿ ਇਸ ਲੜਾਈ ਦੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਜਿਸ ਦੀ ਪਛਾਣ ਅਨਿਲ ਵਾਸੀ ਹਰਿਆਣਾ ਵਜੋਂ ਹੋਈ ਹੈ।

