ਸਕੂਲ ਦਾ ਕੰਮ ਨਹੀਂ ਕੀਤਾ ਤਾਂ ਮਾਸਟਰ ਨੇ LKG ਦੇ ਬੱਚੇ ਨੂੰ ਕੁੱਟ-ਕੁੱਟ ਕੇ ਮਾਰ’ਤਾ

ਸਕੂਲ ਦਾ ਕੰਮ ਨਹੀਂ ਕੀਤਾ ਤਾਂ ਮਾਸਟਰ ਨੇ LKG ਦੇ ਬੱਚੇ ਨੂੰ ਕੁੱਟ-ਕੁੱਟ ਮਾਰ’ਤਾ

 

ਬਿਹਾਰ (ਵੀਓਪੀ ਬਿਊਰੋ) ਬਿਹਾਰ ਦੇ ਸਹਿਰਸਾ ‘ਚ 7 ਸਾਲ ਦੇ ਬੱਚੇ ਆਦਿਤਿਆ ਨੂੰ ਸਕੂਲ ਸੰਚਾਲਕ ਨੇ ਇੰਨੀ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਆਦਿਤਿਆ ਬੋਧੀ ਪਬਲਿਕ ਸਕੂਲ ਵਿੱਚ ਐਲਕੇਜੀ ਦਾ ਵਿਦਿਆਰਥੀ ਸੀ। ਸਕੂਲ ਦੇ ਹੋਸਟਲ ‘ਚ ਰਹਿਣ ਵਾਲੇ ਆਦਿਤਿਆ ਦੇ ਦੋਸਤ ਸ਼ਿਵਮ ਨੇ ਦੱਸਿਆ ਕਿ ਸਰ ਨੇ ਬੁੱਧਵਾਰ ਨੂੰ ਹੋਮਵਰਕ ਨਾ ਕਰਨ ‘ਤੇ ਉਸ ਨੂੰ ਡੰਡੇ ਨਾਲ ਕਾਫੀ ਕੁੱਟਿਆ।

ਸ਼ਿਵਮ ਨੇ ਦੱਸਿਆ ਕਿ ਆਦਿਤਿਆ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਸੌਂ ਗਿਆ ਸੀ। ਜਦੋਂ ਮੈਂ ਸਵੇਰੇ ਉਸ ਨੂੰ ਬੁਰਸ਼ ਕਰਨ ਲਈ ਉਠਾਉਣ ਗਿਆ ਤਾਂ ਉਸ ਦਾ ਸਰੀਰ ਅਕੜਿਆ ਹੋਇਆ ਸੀ। ਅਸੀਂ ਉਸਨੂੰ ਚੁੱਕ ਕੇ ਸਰ ਕੋਲ ਲੈ ਗਏ। ਸਰ ਨੇ ਕਿਹਾ ਕਿ ਉਸ ਦੀ ਮੌਤ ਹੋ ਗਈ ਜਾਪਦੀ ਹੈ। ਚਲੋ, ਇਸਨੂੰ ਹਸਪਤਾਲ ਵਿੱਚ ਛੱਡ ਦੇਈਏ।

ਬੱਚੇ ਦੀ ਮੌਤ ਦੇ ਬਾਅਦ ਤੋਂ ਦੋਸ਼ੀ ਸੁਜੀਤ ਕੁਮਾਰ ਫਰਾਰ ਹੈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਮਾਮਲਾ ਜ਼ਿਲ੍ਹੇ ਦੇ ਸਿਮਰੀ ਬਖਤਿਆਰਪੁਰ ਥਾਣੇ ਦੇ ਹੁਸੈਨ ਚੱਕ ਇਲਾਕੇ ਦਾ ਹੈ।

ਵਿਦਿਆਰਥੀ ਦੀ ਮੌਤ ਦੀ ਖਬਰ ਦੋਸ਼ੀ ਅਧਿਆਪਕ ਨੂੰ ਸਵੇਰੇ ਉਸ ਸਮੇਂ ਮਿਲੀ ਜਦੋਂ ਅਦਿੱਤਿਆ ਦੇ ਕੋਲ ਸੌਂ ਰਿਹਾ ਚੌਥੀ ਜਮਾਤ ਦਾ ਵਿਦਿਆਰਥੀ ਸ਼ਿਵਮ ਕੁਮਾਰ ਉਸ ਨੂੰ ਜਗਾਉਣ ਗਿਆ। ਆਦਿਤਿਆ ਦੇ ਸਰੀਰ ‘ਚ ਕੋਈ ਹਿਲਜੁਲ ਨਾ ਦੇਖਣ ‘ਤੇ ਅਧਿਆਪਕ ਸੁਜੀਤ ਕੁਮਾਰ ਨੂੰ ਸਾਰੀ ਗੱਲ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ।

error: Content is protected !!