ਤਿੰਨ ਵਾਰ ਹਾਰ ਦਾ ਮਜ਼ਾ ਚੱਖ ਚੁੱਕੇ ਸਾਬਕਾ ਵਿਧਾਇਕ ਜਗਬੀਰ ਬਰਾੜ ਹੋਏ ਆਪ ‘ਚ ਸ਼ਾਮਿਲ, ਕੀ ਹੋਏਗਾ ਆਪ ਨੂੰ ਫਾਇਦਾ !

ਤਿੰਨ ਵਾਰ ਹਾਰ ਦਾ ਮਜ਼ਾ ਚੱਖ ਚੁੱਕੇ ਸਾਬਕਾ ਵਿਧਾਇਕ ਜਗਬੀਰ ਬਰਾੜ ਹੋਏ ਆਪ ‘ਚ ਸ਼ਾਮਿਲ, ਕੀ ਹੋਏਗਾ ਆਪ ਨੂੰ ਫਾਇਦਾ !

ਜਲੰਧਰ (ਪਰਮਜੀਤ ਸਿੰਘ ਰੰਗਪੁਰੀ) ਜਲੰਧਰ ਦੇ ਸਾਬਕਾ ਵਿਧਾਇਕ ਅਤੇ ਵਿਧਾਨ ਸਭਾ ਚੌਣਾ ਵਿਚ ਤਿੰਨ ਵਾਰ ਹਾਰ ਦਾ ਮਜ਼ਾ ਚੱਖ ਚੁੱਕੇ ਜਗਬੀਰ ਸਿੰਘ ਬਰਾੜ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। ਜਲੰਧਰ ਜਿਮਨੀ ਚੋਣਾਂ ਤੋਂ ਪਹਿਲਾਂ ਜਿਥੇ ਉਹਨਾਂ ਦੇ ਆਪ ‘ਚ ਸ਼ਾਮਿਲ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਲੱਗਾ ਹੈ, ਉਥੇ ਹੀ ਤਿੰਨ ਵਾਰ ਹਾਰ ਚੁੱਕੇ ਬਰਾੜ ਤੋਂ ਸ਼ਾਇਦ ਆਮ ਆਦਮੀ ਪਾਰਟੀ ਨੂੰ ਵੀ ਕੋਈ ਫਾਇਦਾ ਹੁੰਦਾ ਦਿਖਦਾ ਨਹੀਂ ਹੈ।

ਜੇ ਹੁਣ ਤੱਕ ਦੇ ਜਗਬੀਰ ਸਿੰਘ ਬਰਾੜ ਦੇ ਰਾਜਨੀਤਿਕ ਸਫ਼ਰ ‘ਤੇ ਨਿਗਾਹ ਮਾਰੀਆਂ ਤਾਂ ਜਗਬੀਰ ਬਰਾੜ ਹੁਣ ਤੱਕ ਹੁਣ ਤੱਕ ਤਿੰਨ ਪਾਰਟੀਆਂ ਛੱਡ ਚੁੱਕੇ ਹਨ। ਇਨ੍ਹਾਂ ਵਿੱਚ ਅਕਾਲੀ ਦਲ ਤੋਂ ਇਲਾਵਾ ਪੀਪੀਪੀ ਅਤੇ ਕਾਂਗਰਸ ਪਾਰਟੀ ਸ਼ਾਮਲ ਹਨ। ਬਰਾੜ ਪਹਿਲੀ ਵਾਰ ਸਾਲ 2007 ਵਿੱਚ ਸ਼ਿਰੋਮਣੀ ਅਕਾਲੀ ਦਲ ਦੀ ਸੀਟ ਤੋਂ ਜਿੱਤ ਕੇ ਵਿਧਾਨ ਸਭਾ ਪੁੱਜੇ ਸਨ। ਉਸ ਤੋਂ ਬਾਅਦ ਬਰਾੜ 2011 ਵਿੱਚ ਪਾਰਟੀ ਛੱਡ ਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਬਣਾਈ ਪੀਪਲਜ਼ ਪਾਰਟੀ ਆਫ਼ ਪੰਜਾਬ ਵਿੱਚ ਸ਼ਾਮਲ ਹੋ ਗਏ ਸਨ। ਬਾਅਦ ‘ਚ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਕਾਂਗਰਸ ਵਿੱਚ ਰਲੇਵੇਂ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ।

2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਛਾਉਣੀ ਸੀਟ ਤੋਂ ਸ਼ਿਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਗਟ ਸਿੰਘ ਨੇ ਕਾਂਗਰਸ ਵਿਚ ਆ ਚੁੱਕੇ ਜਗਬੀਰ ਬਰਾੜ ਨੂੰ ਹਰਾਇਆ ਸੀ। ਸਾਲ 2017 ਵਿੱਚ ਪਰਗਟ ਸਿੰਘ ਦੇ ਕਾਂਗਰਸ ਵਿੱਚ ਆ ਜਾਣ ਕਾਰਨ ਜਗਬੀਰ ਬਰਾੜ ਨੂੰ ਜਲੰਧਰ ਛਾਉਣੀ ਦੀ ਥਾਂ ਨਕੋਦਰ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਸੀ, ਜਿੱਥੇ ਉਹ ਤੀਜੇ ਨੰਬਰ ’ਤੇ ਰਹਿ ਕੇ ਹਾਰ ਗਏ ਸਨ।

2021 ਵਿੱਚ ਬਰਾੜ ਕਾਂਗਰਸ ਨੂੰ ਅਲਵਿਦਾ ਕਹਿ ਕੇ ਫਿਰ ਤੋਂ ਸ਼ਿਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ਚ ਜਗਬੀਰ ਬਰਾੜ ਨੇ ਅਕਾਲੀ ਦਲ ਦੀ ਟਿਕਟ ਤੇ ਨਕੋਦਰ ਤੋਂ ਚੋਣ ਲੜੀ ਸੀ, ਉਸ ਵਿਚ ਵੀ ਉਹ ਜਿੱਤ ਦਾ ਮੂੰਹ ਨਹੀਂ ਦੇਖ ਸਕੇ ਸਨ। ਕੁੱਲ ਮਿਲਾ ਕੇ ਜੇ ਗੱਲ ਕਰੀਏ ਤਾਂ ਹੁਣ ਤੱਕ ਤਿੰਨ ਪਾਰਟੀਆਂ ਬਦਲ ਚੁੱਕੇ ਅਤੇ ਤਿੰਨ ਵਾਰ ਹਾਰ ਦਾ ਮਜ਼ਾ ਚੱਖ ਚੁੱਕੇ ਬਰਾੜ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਫਾਇਦਾ ਪਹੁੰਚਾਉਂਦੇ ਹਨ| ਇਹ ਆਉਣ ਵਾਲੇ ਸਮੇਂ ‘ਚ ਪਤਾ ਲੱਗ ਜਾਏਗਾ|

ਜਗਬੀਰ ਬਰਾੜ ਹੁਣ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਵਾਇਆ ਹੈ। ਉਹਨਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਵਾਉਣ ਮੌਕੇ ਪੰਜਾਬ ਦੀ ਮਹਿਲਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ, ਜਲੰਧਰ ਵੇਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ, ਜਲੰਧਰ ਛਾਵਨੀ ਤੋਂ ਆਪ ਨੇਤਾ ਸੁਰਿੰਦਰ ਸੋਢੀ ਮੌਜੂਦ ਸਨ।  

 

error: Content is protected !!