ਚਰਨਜੀਤ ਸਿੰਘ ਚੰਨੀ ਸਰਕਾਰ ਵੇਲੇ ਸ਼ੁਰੂ ਕੀਤੇ ਸ਼੍ਰੀ ਗੁਰੂ ਰਵਿਦਾਸ ਅਧਿਐਨ ਸੈਂਟਰ ਨੂੰ ਆਪਣੀ ਉਪਲਬਧੀ ਦੱਸਣਾ ਸਰਾਸਰ ਧੋਖਾ- ਅੰਮ੍ਰਿਤਪਾਲ ਭੌਂਸਲੇ

ਜਲੰਧਰ (ਰਾਹੁਲ) ਬਹੁਜਨ ਸਮਾਜ ਦੇ ਨੌਜਵਾਨ ਆਗੂ ਅੰਮ੍ਰਿਤਪਾਲ ਭੌਂਸਲੇ ਨੇ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਵਲੋਂ ਬੇਗ਼ਮਪੁਰਾ ਸ਼ਹਿਰ ਦਾ ਸੰਕਲਪ ਦੇਣ ਵਾਲੇ ਮਹਾਨ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਉਨ੍ਹਾਂ ਦੀ ਅੰਮ੍ਰਿਤਬਾਣੀ ਤੇ ਰਿਸਰਚ ਸੈਂਟਰ ਬਣਾਉਣ ਲਈ 100 ਏਕੜ ਜ਼ਮੀਨ ਦੇਣ ਦਾ ਐਲਾਨ ਕੀਤਾ ਸੀ|
ਕਿਉਂਕਿ ਸਰਕਾਰ ਪਾਸ ਸਮਾਂ ਘੱਟ ਸੀ ਤਾਂ ਉਨ੍ਹਾਂ ਨੇ 50 ਕਰੋੜ ਰੁਪਏ ਦਾ ਐਲਾਨ ਕਰ 25 ਕਰੋੜ ਦੀ ਰਾਸ਼ੀ ਤੁਰੰਤ ਜਾਰੀ ਕਰ ਦਿੱਤੀ ਜੋ ਪੰਜਾਬ ਦੇ ਇਤਿਹਾਸ ਵਿਚ ਇਕ ਵੱਡੀ ਉਪਲਬਧੀ ਸੀ। ਪਰ ਸਰਕਾਰ ਬਦਲਣ ਤੇ ਭਗਵੰਤ ਮਾਨ ਸਰਕਾਰ ਨੇ ਉਸ ਗਰਾਂਟ ਨੂੰ ਖ਼ਰਚਣ ਤੇ ਰੋਕ ਲਗਾ ਦਿੱਤੀ ਸੀ| ਅੱਜ ਇਸ ਨੂੰ ਮੁੜ ਜਾਰੀ ਕਰ ਆਪਣੀ ਸਰਕਾਰ ਦੀ ਪ੍ਰਾਪਤੀ ਦੱਸਣਾ ਸਰਾਸਰ ਧੱਕਾ ਹੈ।

