ਕੇਜਰੀਵਾਲ ਬਾਰੇ ਪਾਈ ਗਲਤ ਪੋਸਟ, ਪੰਜਾਬ ਪੁਲਿਸ ਨੇ ਕਰ ਲਿਆ ਮਾਮਲਾ ਦਰਜ, ਜਾਣੋ ਕੀ ਸੀ ਪੋਸਟ ‘ਚ…

ਕੇਜਰੀਵਾਲ ਬਾਰੇ ਪਾਈ ਗਲਤ ਪੋਸਟ, ਪੰਜਾਬ ਪੁਲਿਸ ਨੇ ਕਰ ਲਿਆ ਮਾਮਲਾ ਦਰਜ, ਜਾਣੋ ਕੀ ਸੀ ਪੋਸਟ ‘ਚ…

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਸਾਈਬਰ ਸੈੱਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵਿਦਿਅਕ ਯੋਗਤਾ ਸਬੰਧੀ ਗਲਤ ਜਾਣਕਾਰੀ ਫੈਲਾਉਣ ਦੇ ਦੋਸ਼ ‘ਚ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਸਾਈਬਰ ਸੈੱਲ ਨੇ ਟਵਿਟਰ ਨੂੰ ਪੱਤਰ ਲਿਖ ਕੇ ਦੋਸ਼ੀ ਵਿਅਕਤੀ ਦੇ ਖਾਤੇ ਦੀ ਸਾਰੀ ਜਾਣਕਾਰੀ ਮੰਗੀ ਹੈ।

ਜ਼ਿਲ੍ਹਾ ਰੋਪੜ ਦੇ ਥਾਣਾ ਨੂਰਪੁਰ ਬੇਦੀ ਦੇ ਪਿੰਡ ਬ੍ਰਾਹਮਣ ਮਾਜਰਾ ਦੇ ਰਹਿਣ ਵਾਲੇ ‘ਆਪ’ ਆਗੂ ਨਰਿੰਦਰ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਕ ਟਵਿੱਟਰ ਹੈਂਡਲ ਰਾਹੀਂ ਪੋਸਟ ਪਾਈ ਗਈ ਸੀ। ਇਸ ‘ਤੇ ਲਿਖਿਆ ਸੀ ਕਿ ਇਕ ਕੱਟੜ ਇਮਾਨਦਾਰ ਪਾਰਟੀ ਦਾ ਇਕ ਹੋਰ ਕੰਮ। ਇਸ ਵਿੱਚ ਅਰਵਿੰਦ ਕੇਜਰੀਵਾਲ ਦੀ ਵਿਦਿਅਕ ਯੋਗਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪੋਸਟ ਦੇ ਨਾਲ ਇੱਕ ਜਾਅਲੀ ਦਸਤਾਵੇਜ਼ ਵੀ ਨੱਥੀ ਕੀਤਾ ਗਿਆ ਸੀ।

ਇਸ ‘ਚ ਲਿਖਿਆ ਗਿਆ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਮੈਰਿਟ ਦੇ ਆਧਾਰ ‘ਤੇ ਆਈਆਈਟੀ ‘ਚ ਦਾਖਲਾ ਨਹੀਂ ਲਿਆ ਸਗੋਂ ਉਨ੍ਹਾਂ ਨੇ ਕਾਰਪੋਰੇਟ ਕੋਟੇ ਤੋਂ ਪੜ੍ਹਾਈ ਕੀਤੀ। ਇਸ ਵਿੱਚ ਕੇਜਰੀਵਾਲ ਦੀ ਬਲੈਕ ਐਂਡ ਵ੍ਹਾਈਟ ਫੋਟੋ ਵੀ ਸੀ। ਨਰਿੰਦਰ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਇਸ ਪੋਸਟ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਕਈ ਲੋਕਾਂ ਦੇ ਫੋਨ ਆਏ। ਸਾਈਬਰ ਸੈੱਲ ਨੇ ਇਸ ਮਾਮਲੇ ਵਿੱਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 469, 419, 120-ਬੀ ਅਤੇ ਆਈਟੀ ਐਕਟ 2000 ਤਹਿਤ ਕੇਸ ਦਰਜ ਕੀਤਾ ਹੈ।

error: Content is protected !!