ਅੰਮ੍ਰਿਤਪਾਲ ਸਿੰਘ ਨੇਪਾਲ ਵਿਚ ਹੋਣ ਦਾ ਸ਼ੱਕ, ਭਾਰਤੀ ਦੂਤ ਘਰ ਨੇ ਨੇਪਾਲ ਸਰਕਾਰ ਨੂੰ ਲਿਖਿਆ ਪੱਤਰ, ਜਲਦ ਗ੍ਰਿਫ਼ਤਾਰ ਕਰੋ

ਅੰਮ੍ਰਿਤਪਾਲ ਸਿੰਘ ਨੇਪਾਲ ਵਿਚ ਹੋਣ ਦਾ ਸ਼ੱਕ, ਭਾਰਤੀ ਦੂਤ ਘਰ ਨੇ ਨੇਪਾਲ ਸਰਕਾਰ ਨੂੰ ਲਿਖਿਆ ਪੱਤਰ, ਜਲਦ ਗ੍ਰਿਫ਼ਤਾਰ ਕਰੋ


ਵੀਓਪੀ ਬਿਊਰੋ, ਨੈਸ਼ਨਲ- ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਭਾਰਤੀ ਸਰਕਾਰ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਨੇਪਾਲ ਵਿਚ ਹੋ ਸਕਦਾ ਹੈ। ਇਸ ਲਈ ਭਾਰਤੀ ਸਰਕਾਰ ਨੇ ਨੇਪਾਲ ਸਰਕਾਰ ਨੂੰ ਪੱਤਰ ਜਾਰੀ ਕਰ ਕੇ ਜਲਦ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਹੈ। ਭਾਰਤੀ ਸਰਕਾਰ ਨੇ ਅਪੀਲ ਕੀਤੀ ਹੈ ਕਿ ਅੰਮ੍ਰਿਤਪਾਲ ਨੂੰ ਨੇਪਾਲ ਤੋਂ ਕਿਸੇ ਹੋਰ ਦੇਸ਼ ਵਿਚ ਨਾ ਜਾਣ ਦਿੱਤਾ ਜਾਵੇ।


ਭਾਰਤੀ ਦੂਤਘਰ ਨੇ ਆਖਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਨੇਪਾਲ ਰਾਹੀਂ ਕਿਸੇ ਤੀਜੇ ਦੇਸ਼ ਦੀ ਯਾਤਰਾ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਅਤੇ ਜੇਕਰ ਉਹ ਭਾਰਤੀ ਪਾਸਪੋਰਟ ਜਾਂ ਕਿਸੇ ਹੋਰ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਨੇਪਾਲ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ।


ਕਾਠਮਾਂਡੂ ਪੋਸਟ ਅਖਬਾਰ ਮੁਤਾਬਕ ਉਥੋਂ ਦੇ ਭਾਰਤੀ ਦੂਤਘਰ ਨੇ ਨੇਪਾਲ ਸਰਕਾਰ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਅੰਮ੍ਰਿਤਪਾਲ ਨੇਪਾਲ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

error: Content is protected !!