ਆਂਡਿਆਂ ਵਾਲੀ ਵੀਡੀਓ ਤੋਂ ਬਾਅਦ ਇਕ ਹੋਰ ਪੁਲਿਸ ਮੁਲਾਜ਼ਮ ਦੀ ਕਰਤੂਤ ਕੈਮਰੇ ਵਿਚ ਹੋਈ ਕੈਦ, ਜਾਂਚ ਹੋਈ ਸ਼ੁਰੂ

ਆਂਡਿਆਂ ਵਾਲੀ ਵੀਡੀਓ ਤੋਂ ਬਾਅਦ ਇਕ ਹੋਰ ਪੁਲਿਸ ਮੁਲਾਜ਼ਮ ਦੀ ਕਰਤੂਤ ਕੈਮਰੇ ਵਿਚ ਹੋਈ ਕੈਦ, ਜਾਂਚ ਹੋਈ ਸ਼ੁਰੂ

ਵੀਓਪੀ ਬਿਊਰੋ, ਅੰਮ੍ਰਿਤਸਰ : ਇਕ-ਦੋ ਸਾਲ ਪਹਿਲਾਂ ਪੁਲਿਸ ਮੁਲਾਜ਼ਮ ਦੀ ਰੇਹੜੀ ਤੋਂ ਆਂਡੇ ਚੁੱਕੇ ਕੇ ਜੇਬ ਵਿਚ ਪਾਂਦੇ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਨੂੰ ਸੋਸ਼ਲ ਮੀਡੀਆ ਉਤੇ ਖੂਬ ਟਰੋਲ ਕੀਤਾ ਗਿਆ ਸੀ। ਲੋਕਾਂ ਨੇ ਸੋਸ਼ਲ ਮੀਡੀਆ ਉਤੇ ਮੁਲਾਜ਼ਮ ਖ਼ਿਲਾਫ਼ ਰੱਜ ਕੇ ਭੜਾਸ ਕੱਢੀ ਸੀ। ਅਜਿਹੀ ਹੀ ਇਕ ਵੀਡੀਓ ਬੀਤੇ ਦਿਨੀਂ ਅੰਮ੍ਰਿਤਸਰ ਤੋਂ ਵਾਇਰਲ ਹੋਈ ਹੈ। ਇਸ ਵਿਚ ਇਕ ਪੁਲਿਸ ਮੁਲਾਜ਼ਮ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਪੀਸੀਆਰ ਬਾਈਕ ਵਿਚੋਂ ਪੈਟਰੋਲ ਕੱਢਦਾ ਵਿਖਾਈ ਦੇ ਰਿਹਾ ਹੈ।
ਇਹ ਘਟਨਾ ਅੰਮ੍ਰਿਤਸਰ ਦੀ ਕੈਰੋਨ ਮਾਰਕੀਟ ਦੀ ਹੈ। ਜਿਥੇ ਇਕ ਏਐਸਆਈ ਰੈਂਕ ਦਾ ਪੁਲਿਸ ਅਧਿਕਾਰੀ ਪਹਿਲਾਂ ਬਾਈਕ ਮਾਰਕੀਟ ਵਿਚ ਖੜ੍ਹੀਆਂ ਕਾਰਾਂ ਵਿਚਾਲੇ ਲਗਾ ਦਿੰਦਾ ਹੈ ਤੇ ਫਿਰ ਉਸ ਵਿਚੋਂ ਪੈਟਰੋਲ ਬੋਤਲ ਵਿਚ ਕਢਦਾ ਹੈ ਤੇ ਫਿਰ ਮੋਟਰਸਾਈਕਲ ਦੀ ਡਿੱਗੀ ਵਿਚ ਬੋਤਲ ਰੱਖ ਕੇ ਚਲਾ ਜਾਂਦਾ ਹੈ। ਕੁਝ ਦੂਰੀ ਉਤੋਂ ਕਿਸੇ ਸ਼ਖਸ ਵੱਲੋਂ ਇਸ ਘਟਨਾ ਨੂੰ ਮੋਬਾਈਲ ਦੇ ਕੈਮਰੇ ਵਿਚ ਕੈਦ ਕਰ ਲਿਆ ਗਿਆ ਤੇ ਵੀਡੀਓ ਸੋਸ਼ਲ ਮੀਡੀਆ ਉਤੇ ਅਪਲੋਡ ਕਰ ਦਿੱਤੀ ਗਈ। ਜੋ ਤੇਜ਼ੀ ਨਾਲ ਵਾਇਰਲ ਹੋਈ।


ਪੁਲਿਸ ਮੁਲਾਜ਼ਮ ਜਿਸ ਮੋਟਰਸਾਈਕਲ ਤੋਂ ਪੈਟਰੋਲ ਕੱਢ ਰਿਹਾ ਹੈ, ਉਸ ਦਾ ਰਜਿਸਟ੍ਰੇਸ਼ਨ ਨੰਬਰ ਪੀ.ਬੀ.02 ਡੀ.ਐਕਸ.1632 ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੋਟਰਸਾਈਕਲ ਹਾਲ ਗੇਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੱਕਰ ਲਗਾਉਣ ਲਈ ਤਾਇਨਾਤ ਕੀਤਾ ਗਿਆ ਹੈ।
ਇਸ ਮਾਮਲੇ ਵਿਚ ਏਡੀਸੀਪੀ ਟਰੈਫਿਕ ਅਮਨਦੀਪ ਕੌਰ ਨੇ ਕਿਹਾ ਕਿ ਉਹ ਪੁਲਿਸ ਮੁਲਾਜ਼ਮਾਂ ਨੂੰ ਅਜਿਹਾ ਨਾ ਕਰਨ ਦੀ ਹਦਾਇਤ ਕਰ ਚੁੱਕੇ ਹਨ। ਉਨ੍ਹਾਂ ਨੇ ਵੀਡੀਓ ਦੇ ਆਧਾਰ ਉਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਲਾਜ਼ਮ ਦੀ ਪਛਾਣ ਕਰਕੇ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਸੁਰੱਖਿਆ ਲਈ ਪੀਸੀਆਰ ਫੋਰਸ ਤਾਇਨਾਤ ਕੀਤੀ ਹੋਈ ਹੈ। ਇਹ ਫੋਰਸ ਹਮੇਸ਼ਾ ਸ਼ੱਕੀ ਦੀ ਭਾਲ ਲਈ ਤੁਹਾਡੇ ਆਲੇ-ਦੁਆਲੇ ਘੁੰਮਦੀ ਨਜ਼ਰ ਆਉਂਦੀ ਹੈ। ਉਨ੍ਹਾਂ ਨੂੰ ਮਹਿੰਗੇ ਮੋਟਰਸਾਈਕਲ ਅਤੇ ਮਹਿੰਗੇ ਵਾਹਨ ਵੀ ਦਿੱਤੇ ਗਏ ਹਨ। ਜਿਸ ਨੂੰ ਚਲਾਉਣ ਲਈ ਰੋਜ਼ਾਨਾ 2 ਤੋਂ 10 ਲੀਟਰ ਪੈਟਰੋਲ ਦਿੱਤਾ ਜਾਂਦਾ ਹੈ|

error: Content is protected !!