ਘਰਵਾਲੇ ਨਾਲ ਹੋਈ ਕਿਹਾ-ਸੁਣੀ ਤਾਂ ਚਾਰ ਬੱਚਿਆਂ ਨੂੰ ਲੈ ਕੇ ਮਾਰੀ ਖੂਹ ‘ਚ ਛਾਲ, ਡਰ ਲੱਗਾ ਤਾਂ ਆਪ ਬਾਹਰ ਆ ਗਈ ਤੇ ਬੱਚਿਆਂ ਦੀ ਹੋ ਗਈ ਮੌਤ

ਘਰਵਾਲੇ ਨਾਲ ਹੋਈ ਕਿਹਾ-ਸੁਣੀ ਤਾਂ ਚਾਰ ਬੱਚਿਆਂ ਨੂੰ ਲੈ ਕੇ ਮਾਰੀ ਖੂਹ ‘ਚ ਛਾਲ, ਡਰ ਲੱਗਾ ਤਾਂ ਆਪ ਬਾਹਰ ਆ ਗਈ ਤੇ ਬੱਚਿਆਂ ਦੀ ਹੋ ਗਈ ਮੌਤ

ਭੋਪਾਲ (ਵੀਓਪੀ ਬਿਊਰੋ)- ਮੱਧ ਪ੍ਰਦੇਸ਼ ਦੇ ਬੁਰਹਾਨਪੁਰ ‘ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ 30 ਸਾਲਾ ਔਰਤ ਨੇ ਆਪਣੇ ਚਾਰ ਨਾਬਾਲਗ ਬੱਚਿਆਂ ਸਮੇਤ ਖੂਹ ‘ਚ ਛਾਲ ਮਾਰ ਦਿੱਤੀ। ਪਰ ਕੁਝ ਸਮੇਂ ਬਾਅਦ ਔਰਤ ਆਪਣੇ ਇਕ ਬੱਚੇ ਨਾਲ ਖੂਹ ‘ਚੋਂ ਬਾਹਰ ਨਿਕਲੀ ਤਾਂ ਬਾਕੀ ਤਿੰਨ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ।

ਪੁਲਿਸ ਨੇ ਖੂਹ ‘ਚੋਂ 18 ਮਹੀਨਿਆਂ ਦੇ ਬੇਟੇ ਸਮੇਤ ਤਿੰਨ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਔਰਤ ਨੇ ਆਪਣੇ ਪਤੀ ਨਾਲ ਝਗੜੇ ਤੋਂ ਬਾਅਦ ਇਹ ਕਦਮ ਚੁੱਕਿਆ ਹੈ।

ਪੁਲਿਸ ਨੇ ਦੱਸਿਆ ਕਿ ਔਰਤ ਨੇ ਪਹਿਲਾਂ ਆਪਣੇ ਬੱਚਿਆਂ ਨੂੰ ਇਕ-ਇਕ ਕਰਕੇ ਖੂਹ ‘ਚ ਸੁੱਟ ਦਿੱਤਾ ਅਤੇ ਬਾਅਦ ‘ਚ ਖੁਦ ਵੀ ਖੂਹ ‘ਚ ਛਾਲ ਮਾਰ ਦਿੱਤੀ। ਪਰ ਉਹ ਡਰ ਗਈ ਅਤੇ ਆਪਣੀ ਇੱਕ ਧੀ ਨਾਲ ਖੂਹ ਵਿੱਚ ਪਾਣੀ ਭਰਨ ਲਈ ਵਰਤੀ ਜਾਂਦੀ ਰੱਸੀ ਨੂੰ ਫੜ ਕੇ ਖੂਹ ਵਿੱਚੋਂ ਬਾਹਰ ਆ ਗਈ। ਜਦੋਂ ਤੱਕ ਰਿਸ਼ਤੇਦਾਰ ਜਾਂ ਸਥਾਨਕ ਲੋਕ ਬੱਚਿਆਂ ਨੂੰ ਬਚਾ ਸਕਦੇ ਸਨ, ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਇਹ ਘਟਨਾ ਐਤਵਾਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਬੁਰਹਾਨਪੁਰ ਤੋਂ ਕਰੀਬ 60 ਕਿਲੋਮੀਟਰ ਦੂਰ ਸਥਿਤ ਇੱਕ ਪਿੰਡ ਵਿੱਚ ਵਾਪਰੀ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਔਰਤ ਦੇ ਪਤੀ ਸਮੇਤ ਪਰਿਵਾਰਕ ਮੈਂਬਰਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਘਰੇਲੂ ਹਿੰਸਾ ਦਾ ਮਾਮਲਾ ਜਾਪਦਾ ਹੈ। ਹਾਲਾਂਕਿ ਅਸੀਂ ਇਸ ਗੱਲ ਦੀ ਜਾਂਚ ਕਰ ਰਹੇ ਹਾਂ ਕਿ ਔਰਤ ਨੇ ਇੰਨਾ ਸਖਤ ਕਦਮ ਕਿਉਂ ਚੁੱਕਿਆ।

error: Content is protected !!