ਅੰਮ੍ਰਿਤਪਾਲ ਦੀ ਪਤਨੀ ਨੇ ਤੋੜੀ ਚੁੱਪੀ, ਖੁਦ ਨੂੰ ਦੱਸਿਆ ਬੇਕਸੂਰ, ਪਤੀ ਬਾਰੇ ਦੱਸੀਆਂ ਇਹ ਗੱਲਾਂ

ਅੰਮ੍ਰਿਤਪਾਲ ਦੀ ਪਤਨੀ ਨੇ ਤੋੜੀ ਚੁੱਪੀ, ਖੁਦ ਨੂੰ ਦੱਸਿਆ ਬੇਕਸੂਰ, ਪਤੀ ਬਾਰੇ ਦੱਸੀਆਂ ਇਹ ਗੱਲਾਂ


ਵੀਓਪੀ ਬਿਊਰੋ, ਪੰਜਾਬ- ਅੰਮ੍ਰਿਤਪਾਲ ਸਿੰਘ ਦੀਆਂ ਰੋਜ਼ਾਨਾ ਫੋਟੋਆਂ ਤੇ ਸੀਸੀਟੀਵੀ ਫੁਟੇਜ ਸਾਹਮਣੇ ਆ ਰਹੀਆਂ ਹਨ। ਇਕ ਪਾਸੇ ਪੁਲਿਸ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀ ਪਪਲਪ੍ਰੀਤ ਨੂੰ ਗ੍ਰਿਫ਼ਤਾਰ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਧਰ ਹੁਣ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੇ ਵੀ ਮੀਡੀਆ ਸਾਹਮਣੇ ਚੁੱਪੀ ਤੋੜ ਦਿੱਤੀ ਹੈ। ਉਨ੍ਹਾਂ ਆਪਣੇ ਉਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ, ਉਥੇ ਆਪਣੇ ਪਤੀ ਬਾਰੇ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ।


ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਅੰਮ੍ਰਿਤਪਾਲ ਨੂੰ ਬੇਕਸੂਰ ਦੱਸਿਆ। ਉਸ ਨੇ ਕਿਹਾ ਕਿ ਜੇਕਰ ਅੰਮ੍ਰਿਤਪਾਲ ਪੁਲਿਸ ਕੋਲ ਹੈ ਤਾਂ ਉਸ ਨੂੰ ਪੇਸ਼ ਕੀਤਾ ਜਾਵੇ। ਉਸ ਨੇ ਕਿਹਾ ਕਿ ਅੰਮ੍ਰਿਤਪਾਲ ਖਾਤਰ ਉਸ ਨੇ ਆਪਣੀ ਨੌਕਰੀ ਤੇ ਪਰਿਵਾਰ ਤਕ ਛੱਡ ਦਿੱਤੇ ਹਨ। ਫਿਰ ਉਹ ਅਜਿਹੇ ਹਾਲਾਤ ‘ਚ ਉਸ ਨੂੰ ਕਿਵੇਂ ਛੱਡ ਸਕਦੀ ਹੈ। ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਉਸ ਨੇ ਬੇਬੁਨਿਆਦ ਦੱਸਿਆ। ਉਸ ਨੇ ਕਿਹਾ ਕਿ ਸਾਰੇ ਦੋਸ਼ ਝੂਠੇ ਹਨ। ਉਹ ਇੱਥੇ ਕਾਫੀ ਸਮੇਂ ਤੋਂ ਰਹਿ ਰਹੀ ਹੈ, ਫਿਰ ਅਚਾਨਕ ਕਿਵੇਂ ਇੰਨੇ ਕੁਨੈਕਸ਼ਨ ਸਾਹਮਣੇ ਆ ਗਏ। ਉਸਨੇ ਕਿਹਾ ਕਿ ਅੰਮ੍ਰਿਤਪਾਲ ਨੇ ਹਮੇਸ਼ਾ ਧਰਮ ਪ੍ਰਚਾਰ ਨੂੰ ਪਹਿਲ ਦਿੱਤੀ ਹੈ ਤੇ ਮੈਂ ਉਸ ਦੀ ਦੂਜੀ ਪਸੰਦ ਹਾਂ। ਉਸ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਰਾਹੀਂ ਹੀ ਅੰਮ੍ਰਿਤਪਾਲ ਦੇ ਸੰਪਰਕ ‘ਚ ਆਈ ਸੀ। ਉਨ੍ਹਾਂ ਦੀ ਮੁਲਾਕਾਤ ਇੰਸਟਾਗ੍ਰਾਮ ‘ਤੇ ਹੋਈ ਸੀ। ਕਿਰਨਦੀਪ ਕੌਰ ਨੇ ਆਪਣੇ ਪਤੀ ਅੰਮ੍ਰਿਤਪਾਲ ਨੂੰ ਬੇਕਸੂਰ ਦੱਸਿਆ।


ਉਸ ਨੇ ਦੱਸਿਆ ਕਿ ਅੰਮ੍ਰਿਤਪਾਲ ਸੋਸ਼ਲ ਮੀਡੀਆ ‘ਤੇ ਧਾਰਮਿਕ ਵੀਡੀਓ ਪੋਸਟ ਕਰਦਾ ਸੀ, ਜਿਸ ਰਾਹੀਂ ਉਹ ਅੰਮ੍ਰਿਤਪਾਲ ਦੇ ਸੰਪਰਕ ‘ਚ ਆਈ। ਉਸਨੂੰ ਨਹੀਂ ਪਤਾ ਸੀ ਕਿ ਉਸਦਾ ਵਿਆਹ ਹੋ ਜਾਵੇਗਾ।

error: Content is protected !!