15 ਸਾਲ ਛੋਟੇ ਦਿਓਰ ਨਾਲ ਪਿਆਰ ਕਰਨ ਦਾ ਖੌਫ਼ਨਾਕ ਅੰਜਾਮ, ਦਰੱਖਤ ਨਾਲ ਲਟਕੀਆਂ ਮਿਲੀਆਂ ਦੋਵਾਂ ਦੀਆਂ ਲਾਸ਼ਾਂ

15 ਸਾਲ ਛੋਟੇ ਦਿਓਰ ਨਾਲ ਪਿਆਰ ਕਰਨ ਦਾ ਖੌਫ਼ਨਾਕ ਅੰਜਾਮ, ਦਰੱਖਤ ਨਾਲ ਲਟਕੀਆਂ ਮਿਲੀਆਂ ਦੋਵਾਂ ਦੀਆਂ ਲਾਸ਼ਾਂ


ਵੀਓਪੀ ਬਿਊਰੋ, ਯੂਪੀ – ਇਕ ਵਿਧਵਾ ਭਾਬੀ ਵੱਲੋਂ 15 ਸਾਲ ਛੋਟੇ ਦਿਓਰ ਨਾਲ ਪ੍ਰੇਮ ਸਬੰਧ ਬਣਾਉਣ ਦਾ ਅੰਜਾਮ ਖੌਫਨਾਕ ਨਿਕਲਿਆ। ਕੁਝ ਦਿਨ ਲਾਪਤਾ ਹੋਣ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਦਰੱਖਤ ਨਾਲ ਲਟਕੀਆਂ ਮਿਲੀਆਂ ਹਨ।
ਮਾਮਲਾ ਯੂਪੀ ਦੇ ਪ੍ਰਿਥਵੀਗੰਜ ਦਾ ਹੈ। ਘਟਨਾ ਤੋਂ ਬਾਅਦ ਪੂਰੇ ਪਿੰਡ ‘ਚ ਸਨਸਨੀ ਦਾ ਮਾਹੌਲ ਬਣ ਗਿਆ। ਪੁਲਿਸ ਮੁਤਾਬਕ ਦੋਵਾਂ ਨੇ ਖੁਦਕੁਸ਼ੀ ਕੀਤੀ ਹੈ ਪਰ ਹਾਲੇ ਤਕ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲਗ ਸਕਿਆ ਹੈ।


ਜਾਣਕਾਰੀ ਅਨੁਸਾਰ ਉਕਤ ਔਰਤ ਅਨੀਤਾ ਨੇ 12 ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਉਸ ਦੇ ਦੋ ਬੱਚੇ ਵੀ ਹੋਏ ਪਰ ਇਕ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ, ਪਤੀ ਦੀ ਲਾਸ਼ ਵੀ ਦਰੱਖਤ ਨਾਲ ਲਟਕੀ ਮਿਲੀ ਸੀ। ਇਸ ਤੋਂ ਬਾਅਦ ਉਸ ਦੀ ਗੁਆਂਢ ਦੇ ਇਕ ਨੌਜਵਾਨ ਸਚਿਨ ਨਾਲ ਨੇੜਤਾ ਵਧਣ ਲੱਗੀ। ਉਕਤ ਨੌਜਵਾਨ ਉਸ ਦੇ ਪਤੀ ਦਾ ਚਚੇਰਾ ਭਰਾ ਸੀ।


ਅਚਾਨਕ ਦੋਵੇਂ ਲਾਪਤਾ ਹੋ ਗਏ। ਪਰਿਵਾਰ ਤੇ ਪਿੰਡ ਵਾਲਿਆਂ ਕਿਸੇ ਨੂੰ ਦੋਵਾਂ ਦੀ ਕੋਈ ਸੂਚਨਾ ਨਹੀਂ ਮਿਲੀ। ਰਾਤ ਭਰ ਦੋਵਾਂ ਦੀ ਭਾਲ ਕੀਤੀ ਗਈ ਪਰ ਕੋਈ ਸੁਰਾਗ ਨਹੀਂ ਮਿਲਿਆ। ਸਵੇਰੇ ਦੋਵਾਂ ਦੀਆਂ ਲਾਸ਼ਾਂ ਬਾਗ ਵਿਚ ਦਰੱਖਤ ਨਾਲ ਇਕ ਦੂਜੇ ਦੇ ਆਹਮਣੇ ਸਾਹਮਣੇ ਲਟਕੀਆਂ ਮਿਲੀਆਂ। ਦੋਵਾਂ ਦੀ ਹੱਤਿਆ ਦੀ ਚਰਚਾ ਹੋਣ ਲੱਗੀ।
ਉਧਰ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ। ਪੁਲਿਸ ਅਨੁਸਾਰ ਰਿਪੋਰਟ ਦੋਵਾਂ ਵੱਲੋਂ ਖੁਦਕੁਸ਼ੀ ਕਰਨ ਦੀ ਪੁਸ਼ਟੀ ਹੋਈ ਹੈ। ਫਿਰ ਵੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!