ਸਾਬਕਾ ਵਿਦਿਆਰਥਣ ਨੇ ਸਕੂਲ ਵਿਚ ਕੀਤੀ ਅੰਨ੍ਹੇਵਾਹ ਫਾਇਰਿੰਗ, ਤਿੰਨ ਬੱਚਿਆਂ ਸਮੇਤ ਸੱਤ ਜਣਿਆਂ ਦੀ ਮੌਤ

ਸਾਬਕਾ ਵਿਦਿਆਰਥਣ ਨੇ ਸਕੂਲ ਵਿਚ ਕੀਤੀ ਅੰਨ੍ਹੇਵਾਹ ਫਾਇਰਿੰਗ, ਤਿੰਨ ਬੱਚਿਆਂ ਸਮੇਤ ਸੱਤ ਜਣਿਆਂ ਦੀ ਮੌਤ


ਵੀਓਪੀ ਬਿਊਰੋ, ਇੰਟਰਨੈਸ਼ਨਲ-ਅਮਰੀਕਾ ਵਿੱਚ ਇੱਕ ਕ੍ਰਿਸ਼ਚੀਅਨ ਸਕੂਲ ਵਿਚ 28 ਸਾਲਾ ਕੁੜੀ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਗਈ। ਇਸ ਗੋਲ਼ੀਬਾਰੀ ਵਿਚ ਸੱਤ ਜਣਿਆਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਤਿੰਨ ਬੱਚੇ ਵੀ ਸ਼ਾਮਲ ਹਨ।
28 ਸਾਲਾ ਕਾਤਲ, ਜਿਸ ਦੀ ਪਛਾਣ ਔਡਰੇ ਹੇਲ ਵਜੋਂ ਹੋਈ ਹੈ, ਨੂੰ ਪੁਲਿਸ ਵੱਲੋਂ ਗੋਲੀ ਮਾਰ ਕੇ ਮਾਰ ਮੁਕਾਇਆ ਗਿਆ ਹੈ। ਇਹ ਵਾਰਦਾਤ ਸਵੇਰੇ 10.15 ਵਜੇ (ਯੂਕੇ ਸਮੇਂ ਅਨੁਸਾਰ 4.15 ਵਜੇ) ਨੈਸ਼ਵਿਲ, ਟੈਨੇਸੀ ਦੇ ਕੋਵੇਨੈਂਟ ਸਕੂਲ, ਕੋਵੇਨੈਂਟ ਪ੍ਰੈਸਬੀਟੇਰੀਅਨ ਚਰਚ ਵਿਚ ਵਾਪਰੀ।


ਤਿੰਨ ਤੋਂ 12 ਸਾਲ ਦੀ ਉਮਰ ਦੇ ਵਿਦਿਆਰਥੀ, ਆਪਣੀ ਵਰਦੀ ਵਿਚ ਇਮਾਰਤ ਤੋਂ ਭੱਜਦੇ ਹੋਏ ਵੇਖੇ ਗਏ, ਜਦੋਂ ਬੰਦੂਕਧਾਰੀ, ਇੱਕ ਸਾਬਕਾ ਵਿਦਿਆਰਥਣ, ਨੇ ਦੋ ਰਾਈਫਲਾਂ ਅਤੇ ਇੱਕ ਹੈਂਡਗਨ ਨਾਲ ਲੈਸ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ।


ਵਾਰਦਾਤ ਤੋਂ ਬਾਅਦ ਸ਼ੂਟਰ ਇੱਕ ਪਾਸੇ ਦੇ ਦਰਵਾਜੇ ਰਾਹੀਂ ਇਮਾਰਤ ਤੱਕ ਪਹੁੰਚਿਆ। ਦੂਜੀ ਮੰਜ਼ਿਲ ‘ਤੇ ਪੁਲਿਸ ਦੁਆਰਾ ਉਸ ਨੂੰ ਗੋਲੀ ਮਾਰ ਦਿੱਤੀ ਗਈ। ਉਧਰ, ਮਰਨ ਵਾਲੇ ਸੱਤ ਜਣਿਆਂ ਵਿਚੋਂ ਤਿੰਨ ਵਿਦਿਆਰਥੀਆਂ ਦੀ ਪਛਾਣ ਅੱਠ ਜਾਂ ਨੌਂ ਸਾਲ ਦੇ ਐਵਲਿਨ ਡੀਕਹਾਸ, ਹੈਲੀ ਸਕ੍ਰਗਸ ਅਤੇ ਵਿਲੀਅਮ ਕਿਨੀ ਵਜੋਂ ਹੋਈ ਹੈ।

error: Content is protected !!