ਅੰਮ੍ਰਿਤਪਾਲ ਸਿੰਘ ਮਾਮਲੇ ਵਿੱਚ ਅੱਜ ਹਾਈ ਕੋਰਟ ‘ਚ ਹੋਈ ਸੁਣਵਾਈ, ਸਰਕਾਰ ਤੇ ਪੁਲਿਸ ਕੋਲੋਂ ਮੰਗਿਆ ਜਵਾਬ ਤੇ ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਨੇ ਕਹੀ ਇਹ ਗੱਲ

ਅੰਮ੍ਰਿਤਪਾਲ ਸਿੰਘ ਮਾਮਲੇ ਵਿੱਚ ਅੱਜ ਹਾਈ ਕੋਰਟ ‘ਚ ਹੋਈ ਸੁਣਵਾਈ, ਸਰਕਾਰ ਤੇ ਪੁਲਿਸ ਕੋਲੋਂ ਮੰਗਿਆ ਜਵਾਬ ਤੇ ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਨੇ ਕਹੀ ਇਹ ਗੱਲ

ਚੰਡੀਗੜ੍ਹ (ਵੀਓਪੀ ਡੈਸਕ) ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਮਾਮਲੇ ਵਿੱਚ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਸਰਕਾਰ ਤੇ ਪੁਲਿਸ ਵੱਲੋਂ ਅਤੇ ਅੰਮ੍ਰਿਤਪਾਲ ਸਿੰਘ ਤੇ ਸਮਰਥਕਾਂ ਦੇ ਵਕੀਲਾਂ ਵੱਲੋਂ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਇਸ ਮਾਮਲੇ ਵਿੱਚ ਦੋਵਾਂ ਧਿਰਾਂ ਤੋਂ ਹਾਈਕੋਰਟ ਨੇ ਲਿਖਤੀ ਜਵਾਬ ਮੰਗਿਆ ਹੈ।


ਇਸ ਦੌਰਾਨ ਪੁਲਿਸ ਵੱਲੋਂ ਹਾਈ ਕੋਰਟ ਵਿੱਚ ਕਿਹਾ ਗਿਆ ਹੈ ਕਿ ਉਕਤ ਸਾਰੇ ਮਾਮਲੇ ਵਿੱਚ ਭਗੌੜੇ ਚੱਲ ਰਹੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੀ ਹਿਰਾਸਤ ਵਿੱਚ ਨਹੀਂ ਹੈ ਪਰ ਏਜੰਸੀਆਂ ਉਸ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਤਲਾਸ਼ ਕਰ ਰਹੀਆਂ ਹਨ।

ਇਸ ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਭਲਕੇ ਮਤਲਬ ਕਿ ਬੁੱਧਵਾਰ ਤੱਕ ਤਾਜ਼ਾ ਐਫੀਡੇਵਿਟ ਪੇਸ਼ ਕੀਤਾ ਜਾਵੇ, ਜਿਸ ‘ਚ ਪੂਰੇ ਘਟਨਾਕ੍ਰਮ ਦਾ ਬਿਓਰੋ ਹੋਵੇ। ਉੱਥੇ ਹੀ ਦੂਜੇ ਪਾਸੇ ਪਟੀਸ਼ਨ ਕਰਤਾ ਨੂੰ ਵੀ ਕਿਹਾ ਹੈ ਕਿ ਜੇਕਰ ਉਨ੍ਹਾਂ ਕੋਲ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੇ ਕੋਈ ਸਬੂਤ ਹਨ ਤਾਂ ਅਦਾਲਤ ਦੇ ਸਾਹਮਣੇ ਉਨ੍ਹਾਂ ਨੂੰ ਅਰਜ਼ੀ ਦੇ ਤੌਰ ‘ਤੇ ਪੇਸ਼ ਕੀਤਾ ਜਾਵੇ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਭਲਕੇ ਮਤਲਬ ਕਿ 29 ਮਾਰਚ ਨੂੰ ਹੋਵੇਗੀ।

ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੀ ਸਮਝ ਤੋਂ ਪਰੇ ਹੈ ਕਿ ਆਖਿਰ ਅਜੇ ਤਦ ਪੁਲਿਸ ਸਹੀ ਕਿਉਂ ਨਹੀਂ ਦੱਸ ਰਹੀ ਅਤੇ ਅੰਮ੍ਰਿਤਪਾਲ ਸਿੰਘ ਬਾਰੇ ਗਲਤ ਤੱਥ ਪੇਸ਼ ਕਰ ਰਹੀ ਹੈ। ਇਕ ਵਕੀਲ ਨੇ ਕਿਹਾ ਕਿ 2500 ਕਿਲੋਮੀਟਰ ਦੂਰ ਨੌਜਵਾਨਾਂ ਨੂੰ ਲਿਜਾ ਕੇ NSA ਲਗਾ ਦਿੱਤੀ ਗਈ ਹੈ ਅਤੇ ਹੁਣ ਵਕੀਲਾਂ ਨੂੰ ਵੀ ਮਿਲਣ ਨਹੀਂ ਦਿੱਤਾ ਦਾ ਰਿਹਾ ਅਤੇ ਨਾਲ ਹੀ ਕੋਈ ਫੋਨ ਨੰਬਰ ਲੱਗ ਰਿਹਾ ਹੈ, ਉਨ੍ਹਾਂ ਨੇ ਇਸ ਸਭ ਨੂੰ ਗਲਤ ਦੱਸਿਆ।

error: Content is protected !!