ਮਨੀਲਾ ਵਿਚ ਪੰਜਾਬੀ ਜੋੜੇ ਨੂੰ ਮਾਰੀਆਂ ਗੋਲ਼ੀਆਂ , ਹੋਈ ਮੌਤ, ਦਿਲ ਕੰਬਾਊ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੇਖ ਉਡ ਜਾਣਗੇ ਹੋਸ਼

ਮਨੀਲਾ ਵਿਚ ਪੰਜਾਬੀ ਜੋੜੇ ਨੂੰ ਮਾਰੀਆਂ ਗੋਲ਼ੀਆਂ , ਹੋਈ ਮੌਤ, ਦਿਲ ਕੰਬਾਊ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੇਖ ਉਡ ਜਾਣਗੇ ਹੋਸ਼


ਵੀਓਪੀ ਬਿਊਰੋ, ਇੰਟਰਨੈਸ਼ਨਲ- ਫਿਲੀਪੀਨਜ਼ ਵਿਚ ਰਹਿ ਰਹੇ ਇਕ ਪੰਜਾਬੀ ਜੋੜੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਹ ਦਿਲ ਕੰਬਾਊ ਵਾਰਦਾਤ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿਚ ਵਾਪਰੀ ਜਿਥੇ ਅਣਪਛਾਤੇ ਹਮਲਾਵਰਾਂ ਨੇ ਸ਼ਨੀਵਾਰ ਰਾਤ ਨੂੰ ਜੋੜੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਬਿੰਦਾ (41) ਸਾਲ ਪੁੱਤਰ ਸੰਤੋਖ ਸਿੰਘ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ (33) ਸਾਲ ਪੁੱਤਰੀ ਗੁਰਦਾਵਰ ਸਿੰਘ ਲੰਬੜਦਾਰ ਵਾਸੀ ਪਿੰਡ ਚਚਰਾੜੀ ਜ਼ਿਲ੍ਹਾ ਜਲੰਧਰ ਦੀ ਮਨੀਲਾ ਵਿਖੇ 25 ਮਾਰਚ ਰਾਤ ਨੂੰ ਉਨ੍ਹਾਂ ਦੇ ਘਰ ਅੰਦਰ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਜਲੰਧਰ ਰਹਿੰਦੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਦੀ ਜਾਣਕਾਰੀ ਸੋਮਵਾਰ ਦੇਰ ਸ਼ਾਮ ਮਿਲੀ। ਇਹ ਖਬਰ ਮਿਲਦੇ ਹੀ ਪੁਰੇ ਇਲਾਕੇ ਵਿਚ ਸ਼ੋਕ ਪਸਰ ਗਿਆ।
ਸੁਖਵਿੰਦਰ 19 ਸਾਲ ਪਹਿਲਾਂ ਮਨੀਲਾ ਵਿੱਚ ਸੈਟਲ ਹੋ ਗਿਆ ਸੀ ਅਤੇ ਮਨੀਲਾ ਵਿਚ ਫਾਇਨਾਂਸ ਦਾ ਕਾਰੋਬਾਰ ਚਲਾ ਰਿਹਾ ਸੀ। ਉਸ ਦੀ ਪਤਨੀ ਕਿਰਨਦੀਪ, ਜਿਸ ਨਾਲ ਉਸ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ, ਪੰਜ ਮਹੀਨੇ ਪਹਿਲਾਂ ਮਨੀਲਾ ਸ਼ਿਫਟ ਹੋਈ ਸੀ।

error: Content is protected !!