ਦਰਿੰਦਗੀ ਦੀਆਂ ਹੱਦਾਂ ਪਾਰ, ਤਰਨਤਾਰਨ ਵਿਚ ਰਾਤ ਨੂੰ ਘਰ ਪਰਤਦੇ ਗ੍ਰੰਥੀ ਸਿੰਘ ਦੀ ਲੱਤ ਵੱਢ ਕੇ ਨਾਲ ਲੈ ਗਏ ਹਮਲਾਵਰ

ਦਰਿੰਦਗੀ ਦੀਆਂ ਹੱਦਾਂ ਪਾਰ, ਤਰਨਤਾਰਨ ਵਿਚ ਰਾਤ ਨੂੰ ਘਰ ਪਰਤਦੇ ਗ੍ਰੰਥੀ ਸਿੰਘ ਦੀ ਲੱਤ ਵੱਢ ਕੇ ਨਾਲ ਲੈ ਗਏ ਹਮਲਾਵਰ


ਵੀਓਪੀ ਬਿਊਰੋ, ਤਰਨਤਾਰਨ -ਤਰਨਤਾਰਨ ਵਿਚ ਦਿਲ ਕੰਬਾਅ ਦੇਣ ਵਾਲੇ ਵਾਰਦਾਤ ਸਾਹਮਣੇ ਆਈ ਹੈ। ਘਰ ਪਰਤ ਰਹੇ ਇਕ ਗ੍ਰੰਥੀ ਸਿੰਘ ਉਤੇ ਕੁਝ ਅਣਪਛਾਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਗ੍ਰੰਥੀ ਸਿੰਘ ਦੀ ਬੁਰੀ ਤਰ੍ਹਾਂ ਵੱਢ ਟੁਕ ਕੀਤੀ। ਇੰਨਾ ਹੀ ਨਹੀਂ ਮੁਲਜ਼ਮ ਲੱਤ ਵੱਢ ਕੇ ਆਪਣੇ ਨਾਲ ਲੈ ਗਏ। ਘਟਨਾ ਵਿਚ ਪੀੜਤ ਦੀਆਂ ਹੱਥ ਦੀਆਂ ਉਂਗਲਾਂ ਵੀ ਵੱਢੀਆਂ ਗਈਆਂ।


ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਬਾਣੀਆਂ ਵਿਖੇ ਗੁਰਦੁਆਰਾ ਸਾਹਿਬ ’ਚੋਂ ਰਾਹਿਰਾਸ ਸਾਹਿਬ ਦਾ ਪਾਠ ਕਰਕੇ ਪਰਤ ਰਹੇ ਗ੍ਰੰਥੀ ਸੁਖਚੈਮ ਸਿੰਘ ਵਾਸੀ ਖਡੂਰ ਸਾਹਿਬ ਉਪਰ ਅਣਪਛਾਤੇ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਹਮਲਾਵਰ ਗ੍ਰੰਥੀ ਦੀ ਇਕ ਲੱਤ ਵੱਢ ਦੇ ਨਾਲ ਲੈ ਕੇ ਤੇ ਇਕ ਹੱਥ ਦੀਆਂ ਉਂਗਲਾਂ ਵੀ ਵੱਢ ਦਿੱਤੀਆਂ। ਮੌਕੇ ’ਤੇ ਪਹੁੰਚੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਗੰਭੀਰ ਹਾਲਤ ਵਿਚ ਜ਼ਖ਼ਮੀ ਗ੍ਰੰਥੀ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।


ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਜਲਦ ਮੁਲਜ਼ਮ ਕਾਬੂ ਕਰ ਲਏ ਜਾਣਗੇ।

error: Content is protected !!