ਦਿੱਲੀ ਵਿਖੇ ਇਕ ਘਰ ਵਿਚੋਂ ਮਿਲੀਆਂ ਛੇ ਲਾਸ਼ਾਂ, ਰਾਤ ਨੂੰ ਕੀਤੀ ਇਸ ਗ਼ਲਤੀ ਕਰਕੇ ਸੁੱਤਾ ਪਰਿਵਾਰ ਗਿਆ ਮੌਤ ਦੇ ਮੂੰਹ ਵਿਚ

ਦਿੱਲੀ ਵਿਖੇ ਇਕ ਘਰ ਵਿਚੋਂ ਮਿਲੀਆਂ ਛੇ ਲਾਸ਼ਾਂ, ਰਾਤ ਨੂੰ ਕੀਤੀ ਇਸ ਗ਼ਲਤੀ ਕਰਕੇ ਸੁੱਤਾ ਪਰਿਵਾਰ ਗਿਆ ਮੌਤ ਦੇ ਮੂੰਹ ਵਿਚ


ਵੀਓਪੀ ਬਿਊਰੋ, ਨਵੀਂ ਦਿੱਲੀ—ਦੇਸ਼ ਦੀ ਰਾਜਧਾਨੀ ਦਿੱਲੀ ‘ਚ ਸ਼ੁੱਕਰਵਾਰ ਸਵੇਰੇ ਇਕ ਹੀ ਪਰਿਵਾਰ ਦੇ 6 ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ‘ਚੋਂ ਮਿਲੀਆਂ। ਰਾਤ ਨੂੰ ਪਰਿਵਾਰ ਨੇ ਕੀਤਾ ਕੁਝ ਅਜਿਹਾ ਕਿ ਸੁੱਤਾ ਹੋਇਆ ਪਰਿਵਾਰ ਮੌਤ ਦੇ ਮੂੰਹ ਵਿਚ ਚਲਾ ਗਿਆ।
ਜਾਣਕਾਰੀ ਅਨੁਸਾਰ ਇਹ ਘਟਨਾ ਦਿੱਲੀ ਸ਼ਾਸਤਰੀ ਪਾਰਕ ਇਲਾਕੇ ਦੀ ਹੈ।


ਉੱਤਰ ਪੂਰਬੀ ਦਿੱਲੀ ਦੇ ਡੀਸੀਪੀ ਦੇ ਅਨੁਸਾਰ ਇਸ ਪਰਿਵਾਰ ਦੀ ਜਾਨ ਦਮ ਘੁਟਣ ਕਰ ਕੇ ਹੋਈ ਹੈ। ਵੀਰਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਇਨ੍ਹਾਂ ਨੇ ਮੱਛਰ ਭਜਾਉਣ ਲਈ ਕੁਆਇਲ ਲਾ ਦਿੱਤੀ । ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ਨੂੰ ਤਾਲੇ ਲਗਾ ਦਿੱਤੇ ਸਨ। ਇਸ ਨਾਲ ਕਮਰਾ ਧੂੰਏਂ ਨਾਲ ਭਰ ਗਿਆ। ਪੁਲਿਸ ਨੂੰ ਸ਼ੁੱਕਰਵਾਰ ਸਵੇਰੇ ਘਟਨਾ ਦੀ ਜਾਣਕਾਰੀ ਮਿਲੀ।

ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਉਕਤ ਸਾਰੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀਆਂ ਲਾਸ਼ਾਂ ਅੱਜ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

error: Content is protected !!