Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
March
31
ਸਰਬੱਤ ਖਾਲਸਾ ਬੁਲਾਉਣੈ ਜਾਂ ਨਹੀਂ ਐਸਜੀਪੀਸੀ ਦੀ ਮਰਜ਼ੀ, ਅੰਮ੍ਰਿਤਪਾਲ ਗ੍ਰਿਫ਼ਤਾਰੀ ਦੇਵੇ : ਰਾਜਾ ਵੜਿੰਗ
Latest News
Politics
Punjab
ਸਰਬੱਤ ਖਾਲਸਾ ਬੁਲਾਉਣੈ ਜਾਂ ਨਹੀਂ ਐਸਜੀਪੀਸੀ ਦੀ ਮਰਜ਼ੀ, ਅੰਮ੍ਰਿਤਪਾਲ ਗ੍ਰਿਫ਼ਤਾਰੀ ਦੇਵੇ : ਰਾਜਾ ਵੜਿੰਗ
March 31, 2023
Voice of Punjab
ਸਰਬੱਤ ਖਾਲਸਾ ਬੁਲਾਉਣੈ ਜਾਂ ਨਹੀਂ ਐਸਜੀਪੀਸੀ ਦੀ ਮਰਜ਼ੀ, ਅੰਮ੍ਰਿਤਪਾਲ ਗ੍ਰਿਫ਼ਤਾਰੀ ਦੇਵੇ : ਰਾਜਾ ਵੜਿੰਗ
ਵੀਓਪੀ ਬਿਊਰੋ, ਅੰਮ੍ਰਿਤਸਰ-ਖਾਲਿਸਤਾਨ ਪੱਖੀ ਭਗੌੜੇ ਅੰਮ੍ਰਿਤਪਾਲ ਨੂੰ ਆਤਮ ਸਮਰਪਣ ਕਰ ਦੇਣਾ ਚਾਹੀਦਾ ਹੈ। ਜੇ ਨਿਰਦੋਸ਼ ਹੈ ਤਾਂ ਅੰਮ੍ਰਿਤਪਾਲ ਪੇਸ਼ ਹੋ ਕੇ ਅਦਾਲਤ ‘ਤੇ ਭਰੋਸਾ ਰੱਖੇ, ਜੋ ਵੀ ਹੋਵੇਗਾ ਠੀਕ ਹੋਵੇਗਾ।
ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ। ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਹਾਂ ਤੇ ਭਾਰਤ ਨੂੰ ਪਿਆਰ ਕਰਦੇ ਹਾਂ। ਜੇਕਰ ਕੋਈ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਖਾਲਿਸਤਾਨ ਦੀ ਮੰਗ ਕਰਦਾ ਹੈ ਤਾਂ ਕਾਂਗਰਸ ਸੌ ਪਰਸੈਂਟ ਉਸ ਦੇ ਖਿਲਾਫ ਖੜ੍ਹ ਕੇ ਲੜਦੀ ਨਜ਼ਰ ਆਵੇਗੀ। ਕਿਸੇ ਨੂੰ ਗੁਰਸਿੱਖੀ ਨਾਲ ਜੋੜਨ, ਅੰਮ੍ਰਿਤ ਛਕਣ ਦਾ ਕਾਂਗਰਸ ਨੂੰ ਕੋਈ ਇਤਰਾਜ਼ ਨਹੀਂ। ਪਰ ਕਾਂਗਰਸ ਨੇ ਹਮੇਸ਼ਾ ਪੰਜਾਬ ਦੀ ਸ਼ਾਂਤੀ ਲਈ ਸ਼ਹਾਦਤਾਂ ਦਿੱਤੀਆਂ ਹਨ।ਖਾਲਿਸਤਾਨ ਪੱਖੀ ਭਗੌੜੇ ਅੰਮ੍ਰਿਤਪਾਲ ਨੂੰ ਆਤਮ ਸਮਰਪਣ ਕਰਨਾ ਚਾਹੀਦਾ ਹੈ ਇਸ ਬਾਰੇ ਆਪਣੀ ਨਿੱਜੀ ਰਾਏ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ‘ਤੇ ਕੋਈ ਦੋਸ਼ ਹੈ ਤਾਂ ਉਸ ਨੂੰ ਕਾਨੂੰਨ ‘ਤੇ ਭਰੋਸਾ ਰੱਖਦੇ ਹੋਏ ਆਤਮ ਸਮਰਪਣ ਕਰਨਾ ਚਾਹੀਦਾ ਹੈ।
ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਪੰਜਾਬ ਵਿਚ ਹਾਲ ਹੀ ‘ਚ ਜੋ ਕੁਝ ਵੀ ਵਾਪਰਿਆ ਹੈ, ਉਹ ਇਕ ਸਕ੍ਰਿਪਟਿਡ ਫਿਲਮੀ ਕਹਾਣੀ ਵਾਂਗ ਹੈ। ਪਹਿਲਾਂ ਪੰਜਾਬ ਵਿਚ ਅਜਿਹਾ ਮਾਹੌਲ ਬਣਾਇਆ ਗਿਆ ਤੇ ਫਿਰ ਇਹ ਸਾਰਾ ਘਟਨਾਕ੍ਰਮ ਕੀਤਾ ਗਿਆ। ਇਸ ਨੂੰ ਏਜੰਸੀਆਂ ਵੱਲੋਂ ਸਪੱਸ਼ਟ ਤੌਰ ‘ਤੇ ਮਨਜ਼ੂਰੀ ਦਿੱਤੀ ਗਈ ਸੀ। ਜਿਸ ਤਰ੍ਹਾਂ ਕਹਾਣੀ ਦੀ ਰਚਨਾ ਕੀਤੀ ਗਈ ਹੈ, ਉਹ ਸਭ ਦੇ ਸਾਹਮਣੇ ਹੈ।
ਅੰਮ੍ਰਿਤਪਾਲ ਨੂੰ ਫੜਨ ਲਈ ਮਿਸ਼ਨ ਚਲਾਇਆ ਗਿਆ। ਉਹ ਤਾਂ ਨਹੀਂ ਫੜਿਆ ਗਿਆ ਪਰ ਕਈ ਬੇਕਸੂਰ ਫੜੇ ਗਏ। ਇਸ ‘ਤੇ ਕਾਂਗਰਸ ਦਾ ਸਟੈਂਡ ਸਪੱਸ਼ਟ ਹੈ ਕਿ ਜੋ ਵੀ ਦੋਸ਼ੀ ਹੈ, ਉਸ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ। ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ਼ ਡਟ ਕੇ ਖੜ੍ਹੇ ਹੋਵਾਂਗੇ।
ਅੰਮ੍ਰਿਤਪਾਲ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਸਰਬੱਤ ਖਾਲਸਾ ਬੁਲਾਉਣ ਬਾਰੇ ਕਹਿਣ ਦੇ ਮਾਮਲੇ ਉਤੇ ਰਾਜਾ ਵੜਿੰਗ ਨੇ ਕਿਹਾ ਕਿ ਸਰਬੱਤ ਖਾਲਸਾ ਬੁਲਾਉਣਾ ਹੈ ਜਾਂ ਨਹੀਂ ਇਹ ਐਸਜੀਪੀਸੀ ਦੀ ਮਰਜ਼ੀ ਹੈ। ਕਾਂਗਰਸ ਹਮੇਸ਼ਾ ਧਾਰਮਿਕ ਸੰਸਥਾਵਾਂ ਦਾ ਸਨਮਾਨ ਕਰਦੀ ਆਈ ਹੈ।
Post navigation
ਸੀਐਮ ਹਾਊਸ ਵਿਚ ਬਤੌਰ ਕਮਾਂਡੋ ਤਾਇਨਾਤ ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਨੇ ਕੀਤੀ ਖ਼ੁਦਕੁਸ਼ੀ, ਮਾਨਸਿਕ ਤੌਰ ਉਤੇ ਰਹਿੰਦਾ ਸੀ ਪਰੇਸ਼ਾਨ
ਪੰਜਾਬ ਦੀ ਕੈਬਨਿਟ ਮੀਟਿੰਗ, ਕਿਸਾਨਾਂ ਨੂੰ ਇੰਨਾ ਮਿਲੇਗਾ ਮੁਆਵਜ਼ਾ, ਨਕਲੀ ਦਵਾਈਆਂ ਬਣਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ, ਜਾਣੋ ਹੋਰ ਕੀ ਲਏ ਗਏ ਫੈਸਲੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us