ਹੁਣ ਪੰਨੂੰ ਨੇ ਆਡੀਓ ਜਾਰੀ ਕਰ ਕੇ ਮੁੱਖ ਮੰਤਰੀ ਮਾਨ, ਡੀਜੀਪੀ ਤੇ ਵਿਧਾਇਕਾਂ ਨੂੰ ਦਿੱਤੀ ਧਮਕੀ, ਕਿਹਾ-ਵਿਦੇਸ਼ਾਂ ‘ਚ ਪੜ੍ਹਦੇ ਤੁਹਾਡੇ ਬੱਚਿਆਂ ਨਾਲ ਕਰਾਂਗੇ ਇਹ ਕੰਮ

ਹੁਣ ਪੰਨੂੰ ਨੇ ਆਡੀਓ ਜਾਰੀ ਕਰ ਕੇ ਮੁੱਖ ਮੰਤਰੀ ਮਾਨ, ਡੀਜੀਪੀ ਤੇ ਵਿਧਾਇਕਾਂ ਨੂੰ ਦਿੱਤੀ ਧਮਕੀ, ਕਿਹਾ-ਵਿਦੇਸ਼ਾਂ ‘ਚ ਪੜ੍ਹਦੇ ਤੁਹਾਡੇ ਬੱਚਿਆਂ ਨਾਲ ਕਰਾਂਗੇ ਇਹ ਕੰਮ

ਜਲੰਧਰ (ਵੀਓਪੀ ਡੈਸਕ) ਬੈਨ ਖਾਲਿਸਤਾਨੀ ਪੱਖੀ ਜੱਥੇਬੰਦੀ ਦੇ ਮੁਖੀ ਵਿਦੇਸ਼ ਵਿੱਚ ਬੈਠੇ ਅੱਤਵਾਦੀ ਗੁਰਪੰਤਵੰਤ ਸਿੰਘ ਪੰਨੂੰ ਨੇ ਇਕ ਆਡੀਓ ਜਾਰੀ ਕਰ ਕੇ ਹੁਣ ਫਿਰ ਤੋਂ ਜਹਿਰ ਉਗਲਿਆ ਹੈ। ਅੱਤਵਾਦੀ ਗੁਰਪੰਤਵੰਤ ਸਿੰਘ ਪੰਨੂੰ ਨੇ ਇਕ ਆਡੀਓ ਜਾਰੀ ਕੇ ਇਸ ਵਾਰ ਫਿਰ ਪੰਜਾਬ ਵਿੱਚ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਹੋ ਰਹੀ ਕਾਰਵਾਈ ਦਾ ਵਿਰੋਧ ਕੀਤਾ ਹੈ ਅਤੇ ਇਸ ਦੇ ਖਤਰਨਾਕ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਇਸ ਆਡੀਓ ਤੋਂ ਬਾਅਦ ਇਕ ਵਾਰ ਫਿਰ ਤੋਂ ਕਈ ਸਵਾਲ ਖੜੇ ਹੋ ਗਏ ਹਨ।


ਉਕਤ ਆਡੀਓ ਵਿੱਚ ਗੁਰਪੰਤਵੰਤ ਸਿੰਘ ਪੰਨੂੰ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਗੌਰਵ ਯਾਦਵ ਤੇ ਕੁਝ ਵਿਧਾਇਕਾਂ ਨੂੰ ਪੰਜਾਬ ਵਿਚ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਕੀਤੀ ਕਾਰਵਾਈ ਦੇ ਵਿਰੋਧ ਵਿੱਚ ਧਮਕੀ ਦੇ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਤੁਹਾਡੇ ਜੋ ਵੀ ਪਰਿਵਾਰਿਕ ਮੈਂਬਰ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਆਏ ਹੋਏ ਹਨ, ਉਹ ਹੁਣ ਸਾਡੇ ਨਿਸ਼ਾਨੇ ਉਪਰ ਹੋਣਗੇ। ਅਸੀ ਉਨ੍ਹਾਂ ਦਾ ਘਰਾਂ ਵਿੱਚੋਂ ਨਿਕਲਣਾ ਬੰਦ ਕਰ ਦਵਾਂਗੇ।

ਉਸ ਨੇ ਕਿਹਾ ਕਿ ਪੰਜਾਬ ਵਿੱਚ ਖਾਲਿਸਤਾਨੀ ਪੱਖੀਆਂ ਉੱਪਰ ਹੋ ਰਹੀ ਕਾਰਵਾਈ ਦੇ ਵਿਰੋਧ ਵਿੱਚ ਉਹ ਹੁਣ ਤੁਹਾਡੇ ਪਰਿਵਾਰਿਕ ਮੈਂਬਰਾਂ ਨੂੰ ਨਿਸ਼ਾਨਾ ਬਣਾਉਣਗੇ। ਉਸ ਨੇ ਕਿਹਾ ਕਿ ਪਹਿਲਾਂ ਅਸੀ ਕਾਂਗਰਸ ਤੇ ਅਕਾਲੀ ਦਲ ਨੂੰ ਤਬਾਹ ਕੀਤਾ ਹੈ ਅਤੇ ਹੁਣ ਅਸੀ ਤੁਹਾਡੀ ਸਰਕਾਰ ਨੂੰ ਵੀ ਤਬਾਹ ਕਰ ਦੇਵਾਂਗੇ। ਉਸ ਨੇ ਕਿਹਾ ਕਿ ਇਕ-ਇਕ ਪਰਿਵਾਰਿਕ ਮੈਂਬਰ ਨੂੰ ਵਿਦੇਸ਼ਾਂ ਵਿੱਚੋਂ ਲਭ ਕੇ ਕਾਰਵਾਈ ਕਰਾਂਗੇ ਅਤੇ ਵਾਪਿਸ ਪੰਜਾਬ ਤੁਹਾਡੇ ਕੋਲ ਪਹੁੰਚਾ ਦੇਵਾਂਗੇ।

error: Content is protected !!