ਵਿਆਹ ਦੀਆਂ ਖੁਸ਼ੀਆਂ ਬਦਲੀਆਂ ਗਮ ‘ਚ, ਨਹਿਰ ‘ਚ ਕਾਰ ਡਿੱਗਣ ਕਾਰਨ ਸੱਤ ਬਾਰਾਤੀਆਂ ਦੀ ਮੌਤ, ਚਾਰ ਜ਼ਖਮੀ

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਗਮ ‘ਚ, ਨਹਿਰ ‘ਚ ਕਾਰ ਡਿੱਗਣ ਕਾਰਨ ਸੱਤ ਬਾਰਾਤੀਆਂ ਦੀ ਮੌਤ, ਚਾਰ ਜ਼ਖਮੀ

ਸੰਬਲਪੁਰ (ਵੀਓਪੀ ਬਿਊਰੋ) ਉੜੀਸਾ ਦੇ ਸੰਬਲਪੁਰ ਜ਼ਿਲ੍ਹੇ ਵਿੱਚ ਇੱਕ ਵਾਹਨ ਨਹਿਰ ਵਿੱਚ ਡਿੱਗਣ ਕਾਰਨ ਲਾੜੇ ਦੇ ਨਾਲ ਬਾਰਾਤ ਵਿੱਚ ਗਏ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਘਟਨਾ ਸ਼ੁੱਕਰਵਾਰ ਤੜਕੇ ਦੀ ਦੱਸੀ ਜਾ ਰਹੀ ਹੈ।

ਮ੍ਰਿਤਕਾਂ ਦੀ ਪਛਾਣ ਅਜੀਤ ਖਮਾਰੀ, ਦਿਵਿਆ ਲੋਹਾ, ਸਰੋਜ ਸੇਠ, ਸੁਮੰਤ ਭੋਈ, ਸੁਬਲ ਭੋਈ ਅਤੇ ਰਮਾਕਾਂਤ ਭੋਈ ਵਜੋਂ ਹੋਈ ਹੈ। ਸੱਤਵੇਂ ਮ੍ਰਿਤਕ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਜ਼ਖਮੀਆਂ ਨੂੰ ਸੰਬਲਪੁਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਝਾਰਸੁਗੁੜਾ ਜ਼ਿਲੇ ਦੇ ਲੱਧਰਾ ਪਿੰਡ ਤੋਂ ਲਾੜੇ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਲੈ ਕੇ ਗੱਡੀ ਵੀਰਵਾਰ ਸ਼ਾਮ ਸੰਬਲਪੁਰ ਦੇ ਘਾਮ ਥਾਣਾ ਖੇਤਰ ਦੇ ਅਧੀਨ ਪਰਮਪੁਰ ਖੇਤਰ ਲਈ ਗਈ ਸੀ। ਰਾਤ ਦੇ ਖਾਣੇ ਤੋਂ ਬਾਅਦ ਲਾੜੇ ਦੇ ਨਾਲ ਵਾਲੇ ਕੁਝ ਮੈਂਬਰ ਇੱਕ SUV ਵਿੱਚ ਘਰ ਪਰਤ ਰਹੇ ਸਨ। ਇਸ ਦੌਰਾਨ ਡਰਾਈਵਰ ਦਾ ਵਾਹਨ ‘ਤੇ ਕੰਟਰੋਲ ਬਿਗੜ ਗਿਆ ਅਤੇ ਗੱਡੀ ਨਹਿਰ ‘ਚ ਜਾ ਡਿੱਗੀ।

error: Content is protected !!