ਬਹੁਤ ਲੁੱਟ ਲਿਆ ਚਾਚੇ-ਭਤੀਜੇ ਦੀਆਂ ਸਰਕਾਰਾਂ ਨੇ, ਇਹ ਕਹਿ ਕੇ ਮੁੱਖ ਮੰਤਰੀ ਮਾਨ ਨੇ ਇਕ ਹੋਰ ਟੋਲ ਪਲਾਜ਼ਾ ਕਰਵਾਇਆ ਬੰਦ
ਵੀਓਪੀ ਬਿਊਰੋ, ਪੰਜਾਬ-ਬਹੁਤ ਲੁੱਟ ਲਿਆ ਸੀ ਚਾਚੇ ਭਤੀਜੇ ਦੀਆਂ ਸਰਕਾਰਾਂ ਨੇ। ਅਜਿਹਾ ਕਹਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿਚਰਵਾਰ ਨੂੰ ਲੋਕਾਂ ਦੇ ਹੱਕ ਵਿਚ ਇਕ ਹੋਰ ਫੈਸਲਾ ਲੈਂਦਿਆਂ ਇਕ ਹੋਰ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਹੈ। ਮਾਨ ਵੱਲੋਂ ਕੀਰਤਪੁਰ ਸਹਿਬ- ਅਨੰਦਪੁਰ ਸਾਹਿਬ-ਨੰਗਲ-ਊਨਾ ਵਾਲਾ ਟੋਲ ਫ੍ਰੀ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਮੁੱਖ ਮੰਤਰੀ ਮਾਨ ਨੇ ਟਵੀਟ ਕਰ ਕੇ ਦਿੱਤੀ। ਟਵੀਟ ਕਰਕੇ ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਪੈਸੇ ਦੀ ਲੁੱਟ ਬਰਦਾਸ਼ਤ ਨਹੀਂ ਕਰਾਂਗੇ। ਅੱਜ ਕੀਰਤਪੁਰ ਸਾਹਿਬ-ਸ੍ਰੀ ਆਨੰਦਪੁਰ ਸਾਹਿਬ-ਊਨਾ ਵਾਲਾ ਟੋਲ ਪਲਾਜ਼ਾ ਮੁਫਤ ਕਰ ਦਿੱਤਾ ਜਾਵੇਗਾ। ਲੋਕਾਂ ਦੇ ਇਕ ਦਿਨ ਦੇ 10 ਲੱਖ 12 ਹਜ਼ਾਰ ਰੁਪਏ ਬਚਣਗੇ। ਕੰਪਨੀ ਵੱਲੋਂ 582 ਦਿਨ ਮਿਆਦ ਵਧਾਉਣ ਦੀ ਅਰਜ਼ੀ ਖਾਰਜ। ਕੰਪਨੀ ਨੇ ਕਈ ਵਾਰ ਐਗਰੀਮੈਂਟ ਦੀ ਉਲੰਘਣਾ ਕੀਤੀ ਜਿਸ ਸਬੰਧੀ ਜਲਦ ਵੇਰਵੇ ਇਕੱਠੇ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਚਾਚੇ-ਭਤੀਜੇ ਦੀਆਂ ਸਰਕਾਰਾਂ ਨੇ ਲੋਕਾਂ ਨਾਲ ਧੋਖਾ ਕੀਤਾ ਤੇ ਲੁੱਟ ਜਾਰੀ ਰੱਖੀ ਪਰ ਹੁਣ ਲੋਕਾਂ ਦਾ ਰਾਜ ਹੈ। ਉਲਟਾ ਅਸੀਂ ਕੰਪਨੀ ਤੋਂ 67 ਕਰੋੜ ਦਾ ਬਕਾਇਆ ਵਸੂਲਣਾ ਹੈ। ਇਸ ਤੋਂ ਇਲਾਵਾ ਇਕ ਹੋਰ ਟਵੀਟ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇੱਕ ਸਾਲ ਦੇ ਅੰਦਰ 8 ਟੋਲ ਪਲਾਜ਼ੇ ਬੰਦ ਕਰ ਚੁੱਕੇ ਹਾਂ। ਮੈਂ ਹਰ ਰੋਜ਼ ਕਹਿੰਦਾ ਹਾਂ ਜਿਹਨੇ ਵੀ ਪੰਜਾਬ ਦਾ ਪੈਸਾ ਲੁੱਟਿਆ ਜਾਂ ਬੇਨਾਮੀ ਪ੍ਰਾਪਰਟੀਆਂ ਖਰੀਦ ਕੇ ਇੱਧਰ-ਓਧਰ ਕੀਤਾ ਹੈ ਸਾਰਾ ਪੈਸਾ ਵਿਭਾਗੀ ਕਾਰਵਾਈ ਤਹਿਤ ਪੰਜਾਬ ਦੇ ਖ਼ਜ਼ਾਨੇ ‘ਚ ਪਾਵਾਂਗੇ।
ਦੱਸ ਦੇਈਏ ਮੁੱਖ ਮੰਤਰੀ ਮਾਨ ਨੇ ਚਾਚੇ-ਭਤੀਜੇ ਦੀਆਂ ਸਰਕਾਰਾਂ ਦਾ ਜ਼ਿਕਰ ਕਰ ਕੇ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਵੇਲੇ ਦੀਆਂ ਸਰਕਾਰਾਂ ਦੀ ਗੱਲ ਕੀਤੀ ਹੈ।
ਕੀਰਤਪੁਰ ਸਾਹਿਬ-ਅਨੰਦਪੁਰ ਸਾਹਿਬ-ਨੰਗਲ-ਊਨਾ ਵਾਲਾ ਟੋਲ ਪਲਾਜ਼ਾ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ…ਲੋਕਾਂ ਦੇ ਪੈਸੇ ਦੀ ਲੁੱਟ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ…
ਚਾਚੇ-ਭਤੀਜੇ ਦੀਆਂ ਸਰਕਾਰਾਂ ਨੇ ਲੋਕਾਂ ਨਾਲ ਧੋਖਾ ਕੀਤਾ ਤੇ ਲੁੱਟ ਜਾਰੀ ਰੱਖੀ ਪਰ ਹੁਣ ਲੋਕਾਂ ਦਾ ਰਾਜ ਹੈ…ਉਲਟਾ ਅਸੀਂ ਕੰਪਨੀ ਤੋਂ ₹67 cr. ਦਾ ਬਕਾਇਆ ਵਸੂਲਣਾ ਹੈ… pic.twitter.com/yfaL9tH5jk
— Bhagwant Mann (@BhagwantMann) April 1, 2023