ਜਲੰਧਰ ਦੇ ਦੋਮੋਰੀਆ ਪੁਲ ਨੇੜੇ ਸੁੱਤੇ ਲੋਕਾਂ ਕੋਲ ਲਟਕੀ ਮਿਲੀ ਲਾਸ਼

ਜਲੰਧਰ ਦੇ ਦੋਮੋਰੀਆ ਪੁਲ ਨੇੜੇ ਸੁੱਤੇ ਲੋਕਾਂ ਕੋਲ ਲਟਕੀ ਮਿਲੀ ਲਾਸ਼


ਵੀਓਪੀ ਬਿਊਰੋ, ਜਲੰਧਰ- ਜਲੰਦਰ ਦੇ ਦੋਮੋਰੀਆ ਪੁਲ ਹੇਠਾਂ ਇਕ ਗਰਿੱਲ ਨਾਲ ਲਟਕੀ ਲਾਸ਼ ਮਿਲੀ ਹੈ। ਲਟਕੀ ਲਾਸ਼ ਵੇਖ ਲੋਕਾਂ ਦੇ ਹੋਸ਼ ਉਡ ਗਏ। ਇਲਾਕੇ ਵਿਚ ਦਹਿਸ਼ਤ ਦਾ ਮੌਹਾਲ ਬਣ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿਚ ਭੇਜ ਦਿੱਤੀ ।


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਰਾਮਾਮੰਡੀ ਤੇ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗਰਿੱਲ ਨਾਲ ਇਕ ਵਿਅਕਤੀ ਦੀ ਲਾਸ਼ ਲਟਕ ਰਹੀ ਹੈ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੇ। ਜਿਸ ‘ਥਾਂ ਤੇ ਲਾਸ਼ ਲਟਕੀ ਹੋਈ ਸੀ ਉਸ ਦੇ ਆਲੇ-ਦੁਆਲੇ ਲੋਕ ਸੁੱਤੇ ਪਏ ਸਨ ਪਰ ਕਿਸੇ ਨੂੰ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਕੀ ਇਸ ਵਿਅਕਤੀ ਨੇ ਕਿਸ ਵੇਲੇ ਖੁਦਕੁਸ਼ੀ ਕੀਤੀ ਹੈ।


ਲਾਸ਼ ਦੀ ਤਲਾਸ਼ੀ ਲੈਣ ‘ਤੇ ਕੋਈ ਪਛਾਣ ਪੱਤਰ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਪਾਸੋਂ ਕੋਈ ਵੀ ਪਛਾਣ ਪੱਤਰ ਨਾ ਮਿਲਣ ਕਾਰਨ ਉਸਦੀ ਪਛਾਣ ਨਹੀਂ ਹੋਈ ਜਿਸ ਕਾਰਨ ਉਸਦੀ ਲਾਸ਼ ਪਛਾਣ ਵਾਸਤੇ ਮੋਰਚਰੀ ‘ਚ ਰਖਵਾ ਦਿੱਤੀ ਗਈ ਹੈ।

error: Content is protected !!