9ਵੀਂ ਵਿਚੋਂ ਦੂਜੀ ਵਾਰ ਹੋ ਗਿਆ ਫੇਲ੍ਹ, ਨਤੀਜਾ ਸੁਣ ਕੇ ਭੜਕ ਗਿਆ ਵਿਦਿਆਰਥੀ, ਇੱਟ ਮਾਰ ਕੇ ਪ੍ਰਿੰਸੀਪਲ ਦੀ ਤੋੜ ਦਿੱਤੀ…

9ਵੀਂ ਵਿਚੋਂ ਦੂਜੀ ਵਾਰ ਹੋ ਗਿਆ ਫੇਲ੍ਹ, ਨਤੀਜਾ ਸੁਣ ਕੇ ਭੜਕ ਗਿਆ ਵਿਦਿਆਰਥੀ, ਇੱਟ ਮਾਰ ਕੇ ਪ੍ਰਿੰਸੀਪਲ ਦੀ ਤੋੜ ਦਿੱਤੀ…


ਵੀਓਪੀ ਬਿਊਰੋ, ਫ਼ਤਿਹਾਬਾਦ : 9ਵੀਂ ਜਮਾਤ ਦੇ ਨਤੀਜੇ ਵਿਚ ਫੇਲ੍ਹ ਹੋਣ ਬਾਰੇ ਸੁਣ ਕੇ ਗੁੱਸੇ ਵਿਚ ਆਏ ਵਿਦਿਆਰਥੀ ਨੇ ਪ੍ਰਿੰਸੀਪਲ ਨਾਲ ਕੁਝ ਅਜਿਹਾ ਕਰ ਦਿੱਤਾ ਕਿ ਪ੍ਰਿੰਸੀਪਲ ਨੂੰ ਵੱਡਾ ਨੁਕਸਾਨ ਝੱਲਣਾ ਪੈ ਗਿਆ।
ਜਾਣਕਾਰੀ ਅਨੁਸਾਰ ਹਰਿਆਣਾ ਦੇ ਫ਼ਤਿਹਾਬਾਦ ਪਿੰਡ ਆਇਲਕੀ ‘ਚ 9ਵੀਂ ਜਮਾਤ ਦੇ ਵਿਦਿਆਰਥੀ ਨੇ ਪ੍ਰਿੰਸੀਪਲ ਦੀ ਕਾਰ ‘ਤੇ ਹਮਲਾ ਕਰ ਦਿੱਤਾ। ਨੌਜਵਾਨ ਨੇ ਇੱਟ ਮਾਰ ਕੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਪ੍ਰਿੰਸੀਪਲ ਵੱਲੋਂ ਡਾਇਲ 112 ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਜਾਂਚ ਅਧਿਕਾਰੀ ਅਤੇ ਸਦਰ ਪੁਲਿ ਮੌਕੇ ’ਤੇ ਪਹੁੰਚੀ। ਇਸ ਦੇ ਨਾਲ ਹੀ ਪੰਚਾਇਤ ਨੂੰ ਵੀ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ।

ਪਿੰਡ ਆਇਲਕੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਸਪਲ ਸੁਭਾਸ਼ ਟੁਟੇਜਾ ਨੇ ਦੱਸਿਆ ਕਿ ਕੱਲ੍ਹ ਉਹ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਨਤੀਜੇ ਐਲਾਨ ਰਹੇ ਸਨ। ਇਸ ਦੌਰਾਨ ਇਸੇ ਪਿੰਡ ਦੇ ਵਿੱਕੀ ਨਾਂ ਦੇ ਨੌਜਵਾਨ ਜੋ 9ਵੀਂ ਜਮਾਤ ਵਿੱਚ ਪੜ੍ਹਦਾ ਸੀ, ਨੂੰ ਫੇਲ੍ਹ ਕਰਾਰ ਦਿੱਤਾ ਗਿਆ। ਵਿੱਕੀ ਪਿਛਲੇ ਸਾਲ ਵੀ ਫੇਲ੍ਹ ਹੋ ਗਿਆ ਸੀ। ਗੁੱਸੇ ‘ਚ ਆ ਕੇ ਉਹ ਸਕੂਲ ਤੋਂ ਬਾਹਰ ਆ ਗਿਆ ਅਤੇ ਪਾਰਕਿੰਗ ‘ਚ ਖੜ੍ਹੀ ਪ੍ਰਿੰਸੀਪਲ ਦੀ ਕਾਰ ਦੇ ਸ਼ੀਸ਼ੇ ਨੂੰ ਇੱਟ ਨਾਲ ਤੋੜਨਾ ਸ਼ੁਰੂ ਕਰ ਦਿੱਤਾ।


ਪ੍ਰਿੰਸੀਪਲ ਨੇ ਇਸ ਬਾਰੇ ਪੁਲਿਸ ਨੂੰ ਦਿੱਤੀ ਜਾਣਕਾਰੀ ਵਿਚ ਦੱਸਿਆ ਹੈ ਕਿ ਵਿਦਿਆਰਥੀ ਨੇ ਦੋਵੇਂ ਪਾਸੇ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਅਗਲੇ ਸ਼ੀਸ਼ੇ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਤੋਂ ਬਾਅਦ ਉਹ ਉਥੋਂ ਚਲਾ ਗਿਆ। ਉਸ ਨੇ ਇਸ ਦੀ ਸੂਚਨਾ ਡਾਇਲ 112 ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!