ਮਈ ਦੇ ਚੜ੍ਹਦੇ ਹੀ ਮਹਿੰਗਾਈ ਤੋਂ ਮਿਲੀ ਰਾਹਤ, ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਆਈ ਕਟੌਤੀ, ਜਾਣੋ ਹੁਣ ਕੀ ਹੈ ਕੀਮਤ

ਮਈ ਦੇ ਚੜ੍ਹਦੇ ਹੀ ਮਹਿੰਗਾਈ ਤੋਂ ਮਿਲੀ ਰਾਹਤ, ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਆਈ ਕਟੌਤੀ, ਜਾਣੋ ਹੁਣ ਕੀ ਹੈ ਕੀਮਤ


ਨਵੀਂ ਦਿੱਲੀ/ਜਲੰਧਰ (ਵੀਓਪੀ ਬਿਊਰੋ) ਮਈ ਮਹੀਨੇ ਦੇ ਚੜਦੇ ਹੀ ਮਹਿੰਗਾਈ ਤੋਂ ਹਲਕੀ ਜਿਹੀ ਰਾਹਤ ਮਿਲਦੀ ਨਜ਼ਰ ਆਈ ਹੈ। ਤੇਲ ਕੰਪਨੀਆਂ ਨੇ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਘਟਾਈਆਂ ਹਨ। ਇਸ ਵਾਰ ਸਿਲੰਡਰ ਦੀਆਂ ਕੀਮਤਾਂ ਵਿੱਚ 19 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਹ ਕਟੌਤੀ ਲਗਾਤਾਰ ਦੂਜੇ ਮਹੀਨੇ ਹੋਈ ਹੈ। ਹਾਲਾਂਕਿ ਘਰੇਲੂ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।

 

ਚੋਣ ਮਾਹੌਲ ਦਰਮਿਆਨ ਸਿਲੰਡਰ ਦੀ ਕਟੌਤੀ ਤੋਂ ਆਮ ਲੋਕਾਂ ਨੂੰ ਰਾਹਤ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਟੌਤੀ ਤੋਂ ਬਾਅਦ ਬਾਹਰੀ ਭੋਜਨ ਦੀਆਂ ਕੀਮਤਾਂ ਵੀ ਹੇਠਾਂ ਆ ਸਕਦੀਆਂ ਹਨ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਚਡੀਐਫਸੀ ਬੈਂਕ ਨੇ ਸੀਨੀਅਰ ਸਿਟੀਜ਼ਨ ਕੇਅਰ ਐਫਡੀ ਵਿੱਚ ਨਿਵੇਸ਼ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਹੁਣ ਇਸ ਵਿੱਚ 10 ਮਈ 2024 ਤੱਕ ਨਿਵੇਸ਼ ਕੀਤਾ ਜਾ ਸਕਦਾ ਹੈ। ਸੀਨੀਅਰ ਨਾਗਰਿਕਾਂ ਨੂੰ ਇਸ FD ਵਿੱਚ ਵਾਧੂ ਵਿਆਜ ਦਾ ਲਾਭ ਮਿਲਦਾ ਹੈ।

 

error: Content is protected !!