ਅੰਮ੍ਰਿਤਪਾਲ ਸਿੰਘ ਦੀ ਸਰਬੱਤ ਖਾਲਸਾ ਬੁਲਾਉਣ ਦੀ ਅਪੀਲ ਬਾਰੇ ਕਿਆਸਰਾਈਆਂ ‘ਤੇ ਜਥੇਦਾਰ ਸਾਹਿਬ ਨੇ ਲਾਈ ਰੋਕ!…

ਅੰਮ੍ਰਿਤਪਾਲ ਸਿੰਘ ਦੀ ਸਰਬੱਤ ਖਾਲਸਾ ਬੁਲਾਉਣ ਦੀ ਅਪੀਲ ਬਾਰੇ ਕਿਆਸਰਾਈਆਂ ‘ਤੇ ਜਥੇਦਾਰ ਸਾਹਿਬ ਨੇ ਲਾਈ ਰੋਕ!…

ਵੀਓਪੀ ਬਿਊਰੋ – ਪੁਲਿਸ ਵੱਲੋਂ ਭਗੌੜੇ ਕਰਾਰ ਦਿੱਤੇ ਗਏ ਅੰਮ੍ਰਿਤਪਾਲ ਸਿੰਘ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਵਾਰ-ਵਾਰ ਕਿਹਾ ਗਿਆ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਸਾਖੀ ਉਪਰ ਸਰਬੱਤ ਖਾਲਸਾ ਬੁਲਾਉਣ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਾਰ ਵਾਰ ਜ਼ੋਰ ਪਾ ਕੇ ਕਿਹਾ ਸੀ ਕਿ ਇਹ ਹੀ ਮੌਕਾ ਹੈ ਕਿ ਕੌਮ ਲਈ ਕਦਮ ਚੁੱਕਣ ਅਤੇ ਕੌਮ ਨੂੰ ਇਕੱਠਾ ਕਰਨ ‘ਚ ਸਰਬੱਤ ਖਾਲਸਾ ਬੁਲਾਉਣ ਲਈ ਕਿਹਾ ਸੀ ਕਿ ਸਰਬੱਤ ਖਾਲਸਾ 13 ਅਪ੍ਰੈਲ ਨੂੰ ਸੱਦਿਆ ਜਾਵੇਗਾ।

ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਰਬੱਤ ਖ਼ਾਲਸਾ ਸੱਦਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕੀਤਾ ਹੈ। ਮੀਡੀਆ ਰਿਪੋਰਟਾਂ ਤੇ ਹਿੰਦੀ ਨਿਊਜ਼ ਚੈਨਲ ਮੁਤਾਬਕ ਜਥੇਦਾਰ ਨੇ ਵਿਸਾਖੀ ਮੌਕੇ ਪ੍ਰੋਗਰਾਮਾਂ ਦਾ ਐਲਾਨ ਕਰਕੇ ਇਸ ’ਤੇ ਵੀ ਰੋਕ ਲਗਾ ਦਿੱਤੀ ਹੈ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਗੁਰਮਤਿ ਸਮਾਗਮ 12-13 ਅਪ੍ਰੈਲ ਨੂੰ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕਰਵਾਉਣ ਲਈ ਕਿਹਾ ਹੈ। ਇਸ ਐਲਾਨ ਨਾਲ ਅੰਮ੍ਰਿਤਪਾਲ ਸਿੰਘ ਦੀ ਮੰਗ ’ਤੇ 13 ਅਪਰੈਲ ਨੂੰ ਸਰਬੱਤ ਖਾਲਸਾ ਕਰਵਾਉਣ ਦੀਆਂ ਕਿਆਸਅਰਾਈਆਂ ’ਤੇ ਕੁਝ ਹੱਦ ਤੱਕ ਠੱਲ੍ਹ ਪਈ ਹੈ।

error: Content is protected !!