ਨਿਗਮ ਦੀ ਮੁਲਾਜ਼ਮ ਨੂੰ ਢਾਈ ਸਾਲਾਂ ਤੋਂ ਬੰਧਕ ਬਣਾ ਕੇ ਕਰਦੇ ਰਹੇ ਗੈਂਗਰੇਪ, ਨਸ਼ੇ ਦੀਆਂ ਗੋਲ਼ੀਆਂ ਖੁਆ ਕੇ ਰੱਖਦੇ ਸੀ ਬੇਸੁੱਧ, ਹਰ ਮਹੀਨੇ ਔਰਤ ਦੀ ਕਢਵਾ ਲੈਂਦੇ ਸੀ ਤਨਖਾਹ

ਨਿਗਮ ਦੀ ਮੁਲਾਜ਼ਮ ਨੂੰ ਢਾਈ ਸਾਲਾਂ ਤੋਂ ਬੰਧਕ ਬਣਾ ਕੇ ਕਰਦੇ ਰਹੇ ਗੈਂਗਰੇਪ, ਨਸ਼ੇ ਦੀਆਂ ਗੋਲ਼ੀਆਂ ਖੁਆ ਕੇ ਰੱਖਦੇ ਸੀ ਬੇਸੁੱਧ, ਹਰ ਮਹੀਨੇ ਔਰਤ ਦੀ ਕਢਵਾ ਲੈਂਦੇ ਸੀ ਤਨਖਾਹ


ਵੀਓਪੀ ਬਿਊਰੋ, ਲੁਧਿਆਣਾ – ਲੁਧਿਆਣਾ ਵਿਚ ਇਨਸਾਨੀਅਤ ਮੁੜ ਸ਼ਰਮਸਾਰ ਹੋ ਗਈ। ਢਾਈ ਸਾਲ ਤੋਂ ਨਗਰ ਨਿਗਮ ਦੀ ਮਹਿਲਾ ਮੁਲਾਜ਼ਮ ਨੂੰ ਅਪਾਰਟਮੈਂਟ ਵਿਚ ਹੀ ਬੰਧਕ ਬਣਾ ਕੇ ਉਸ ਨਾਲ ਗੈਂਗਰੇਪ ਹੋਣ ਦੀ ਹੈਵਾਨੀਅਤ ਭਰੀ ਘਟਨਾ ਸਾਹਮਣੇ ਆਈ ਹੈ। ਮੁਲਜ਼ਮਾਂ ਨੇ ਪੀੜਤ ਔਰਤ ਨੂੰ ਨਸ਼ੇ ਦੀਆਂ ਦਵਾਈਆਂ ਦੇ ਕੇ ਘਰ ਅੰਦਰ ਹੀ ਬੰਧਕ ਬਣਾਈ ਰੱਖਿਆ। ਇੱਥੋਂ ਤਕ ਕਿ ਉਹ ਉਸ ਦੀ ਤਨਖਾਹ ਵੀ ਕਢਵਾ ਕੇ ਖਰਚ ਲੈਂਦੇ। ਸੂਚਨਾ ਮਿਲਣ ਉਤੇ ਥਾਣਾ ਸਦਰ ਦੀ ਪੁਲਿਸ ਨੇ ਉਕਤ ਅਪਾਰਟਮੈਂਟ ਵਿਚ ਛਾਪੇਮਾਰੀ ਕਰ ਕੇ ਉਕਤ ਔਰਤ ਨੂੰ ਰਿਹਾਅ ਕਰਵਾਇਆ।


ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਔਰਤ ਨੇ ਦੱਸਿਆ ਕਿ ਸਾਲ 2013 ਵਿੱਚ ਉਸ ਦੀ ਮਾਂ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਹ ਇਕੱਲੀ ਰਹਿ ਗਈ। ਨਗਰ ਨਿਗਮ ਨੇ ਉਸ ਨੂੰ ਉਸ ਦੀ ਮਾਂ ਦੀ ਜਗ੍ਹਾ ਨੌਕਰੀ ਦੇ ਦਿੱਤੀ। ਔਰਤ ਨੂੰ ਇਕੱਲਿਆਂ ਦੇਖ ਕੇ ਅਪਾਰਟਮੈਂਟ ਵਿਚ ਰਹਿਣ ਵਾਲਾ ਮਨਪ੍ਰੀਤ ਸਿੰਘ , ਉਸ ਦੀ ਪਤਨੀ ਰਮਨਦੀਪ ਕੌਰ ਅਤੇ ਸਾਬਰ ਅਲੀ ਨੇ ਪ੍ਰਿੰਸ ਨਾਂ ਦੇ ਨੰਬਰਦਾਰ ਨਾਲ ਮਿਲ ਕੇ ਸਾਜ਼ਿਸ਼ ਘੜੀ ।

ਔਰਤ ਨੇ ਸ਼ਿਕਾਇਤ ਦੌਰਾਨ ਦੱਸਿਆ ਕਿ ਸ਼ੁਰੂਆਤੀ ਦਿਨਾਂ ਵਿੱਚ ਉਸ ਦਾ ਧਿਆਨ ਰੱਖਣ ਦੀ ਗਲ ਕਹਿ ਕੇ ਮੁਲਜ਼ਮ ਮਨਪ੍ਰੀਤ ਉਸ ਨੂੰ ਕਾਰਪੋਰੇਸ਼ਨ ਦਫਤਰ ਲੈ ਜਾਂਦਾ ਸੀ ਪਰ ਬਾਅਦ ਵਿਚ ਮੁਲਜ਼ਮ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਏ। ਪਿਛਲੇ ਢਾਈ ਸਾਲ ਤੋਂ ਮੁਲਜ਼ਮ ਔਰਤ ਨੂੰ ਘਰ ਵਿੱਚ ਹੀ ਬੰਧਕ ਬਣਾ ਕੇ ਰੱਖਦੇ ਸਨ। ਔਰਤ ਨੇ ਦੋਸ਼ ਲਗਾਇਆ ਕਿ ਮੁਲਜ਼ਮ ਉਸ ਨੂੰ ਨਸ਼ੀਲੀਆਂ ਦਵਾਈਆਂ ਦੇ ਕੇ ਬੇਹੋਸ਼ ਕਰਦੇ ਅਤੇ ਬਾਹਰੋਂ ਤਾਲਾ ਲਗਾ ਕੇ ਚੱਲੇ ਜਾਂਦੇ। ਮੁਲਜ਼ਮਾਂ ਨੇ ਔਰਤ ਦੇ ਨਾਂ ਉਤੇ ਲੋਨ ਵੀ ਹਾਸਲ ਕੀਤੇ ਸਨ। ਔਰਤ ਤਸ਼ੱਦਦ ਤੋਂ ਬਾਅਦ ਕਈ ਵਾਰ ਗੈਂਗਰੇਪ ਦਾ ਸ਼ਿਕਾਰ ਵੀ ਹੋਈ । ਇਕ ਪੱਤਰਕਾਰ ਦੀ ਮਦਦ ਤੋਂ ਬਾਅਦ ਸਾਰਾ ਮਾਮਲਾ ਜ਼ੋਨਲ ਕਮਿਸ਼ਨਰ ਜਗਦੇਵ ਸਿੰਘ ਸੇਖੋਂ ਦੇ ਧਿਆਨ ਵਿੱਚ ਆਇਆ। ਚੌਕੀ ਇੰਚਾਰਜ ਹਰਮੇਸ਼ ਸਿੰਘ ਨੂੰ ਲੈ ਕੇ ਜਗਦੇਵ ਸਿੰਘ ਸੇਖੋਂ ਮੌਕੇ ਤੇ ਪਹੁੰਚੇ ਅਤੇ ਔਰਤ ਨੂੰ ਰਿਹਾਅ ਕਰਵਾਇਆ। ਜਾਂਚ ਅਧਕਾਰੀ ਹਰਮੇਸ਼ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮਨਪ੍ਰੀਤ ਸਿੰਘ ,ਸਾਬਰ ਅਲੀ ,ਰਮਨਦੀਪ ਕੌਰ ਅਤੇ ਨੰਬਰਦਾਰ ਪ੍ਰਿੰਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

error: Content is protected !!