ਮੁੜ ਖੂਨੀ ਵਾਰਦਾਤ, ਪਤਨੀ ਤੇ ਪੁੱਤ ਨੂੰ ਚਾਕੂ ਨਾਲ ਵੱਢਿਆ, ਖੇਤਾਂ ਵਿਚੋਂ ਮਿਲੇ ਲਹੂ ਲੁਹਾਨ

ਮੁੜ ਖੂਨੀ ਵਾਰਦਾਤ, ਪਤਨੀ ਤੇ ਪੁੱਤ ਨੂੰ ਚਾਕੂ ਨਾਲ ਵੱਢਿਆ, ਖੇਤਾਂ ਵਿਚੋਂ ਮਿਲੇ ਲਹੂ ਲੁਹਾਨ


ਵੀਓਪੀ ਬਿਊਰੋ, ਸਮਰਾਲਾ-ਘਰੇਲੂ ਕਲੇਸ਼ ਨੇ ਇਕ ਹੋਰ ਖੂਨੀ ਵਾਰਦਾਤ ਕਰਵਾ ਦਿੱਤੀ। ਇੱਥੋਂ ਨੇੜਲੇ ਪਿੰਡ ਕੋਟਾਲਾ ਵਿਚ ਅੱਜ ਸਵੇਰੇ ਕਰੀਬ ਸਾਢੇ 6 ਵਜੇ ਇਕ ਪਤੀ ਨੇ ਆਪਣੀ ਪਤਨੀ ਤੇ ਪੁੱਤ ਨੂੰ ਤੇਜ਼ਧਾਰ ਹਥਿਆਰ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਔਰਤ ਦੀ ਪਛਾਣ ਜਸਵਿੰਦਰ ਕੌਰ ਵਜੋਂ ਹੋਈ ਹੈ।


ਜ਼ਖ਼ਮੀ ਜਸਵਿੰਦਰ ਕੌਰ ਦੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜੀਜਾ ਹਰਜੀਤ ਸਿੰਘ ਜੋ ਕਿ ਲੱਕੜ ਦਾ ਕੰਮ ਕਰਦਾ ਹੈ। ਉਹ ਨਸ਼ੇ ਕਰਨ ਦਾ ਆਦੀ ਹੈ ਤੇ ਨਸ਼ਿਆਂ ਕਰ ਕੇ ਹੀ ਘਰ ਵਿਚ ਅਕਸਰ ਕਲੇਸ਼ ਕਰਦਾ ਰਹਿੰਦਾ ਹੈ। ਇਸ ਵਾਰਦਾਤ ਤੋਂ ਪਹਿਲਾਂ ਵੀ ਕਈ ਵਾਰੀ ਪੰਚਾਇਤਾਂ ਵਿਚ ਉਨ੍ਹਾਂ ਦਾ ਰਾਜ਼ੀਨਾਮਾ ਕਰਵਾਇਆ ਗਿਆ ਹੈ ਪਰ ਫਿਰ ਵੀ ਉਹ ਨਹੀਂ ਸੁਧਰਦਾ।

ਅਵਤਾਰ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਸਵੇਰੇ ਇਸ ਘਟਨਾ ਦਾ ਪਤਾ ਲੱਗਿਆ ਤਾਂ ਮੌਕੇ ਉਤੇ ਪੁੱਜਨਕੇ ਉਨ੍ਹਾਂ ਵੇਖਿਆ ਕਿ ਉਸ ਦੀ ਭੈਣ ਜਸਵਿੰਦਰ ਕੌਰ ਤੇ 17 ਸਾਲਾ ਭਾਣਜਾ ਬੁਰੀ ਤਰ੍ਹਾਂ ਲਹੂਲੁਹਾਨ ਹੋਏ ਖੇਤਾਂ ਵਿਚ ਡਿੱਗੇ ਪਏ ਹਨ। ਉਨ੍ਹਾਂ ਨੂੰ ਇਲਾਜ ਲਈ ਸਮਰਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਦੋਹਾਂ ਜਖ਼ਮੀਆਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ। ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

error: Content is protected !!