ਜਲੰਧਰ ਵਿਚ ਵੱਡੀ ਵਾਰਦਾਤ, ਕਾਂਗਰਸੀ ਨੇਤਾ ਦੇ ਪੁੱਤਰ ਦਾ ਕਤਲ! ਉਸੇ ਦੀ ਗੱਡੀ ਵਿਚੋਂ ਮਿਲੀ ਲਾਸ਼

ਜਲੰਧਰ ਵਿਚ ਵੱਡੀ ਵਾਰਦਾਤ, ਕਾਂਗਰਸੀ ਨੇਤਾ ਦੇ ਪੁੱਤਰ ਦਾ ਕਤਲ! ਉਸੇ ਦੀ ਗੱਡੀ ਵਿਚੋਂ ਮਿਲੀ ਲਾਸ਼

ਵੀਓਪੀ ਬਿਊਰੋ, ਜਲੰਧਰ- ਸ਼ਹਿਰ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਕਾਂਗਰਸੀ ਆਗੂ ਦੇ ਪੁੱਤਰ ਦੀ ਲਾਸ਼ ਉਸੇ ਦੀ ਗੱਡੀ ਵਿਚੋਂ ਮਿਲੀ। ਉਕਤ ਕਾਂਗਰਸੀ ਨੇਤਾ ਦਾ ਦੋਸ਼ ਹੈ ਕਿ ਉਸ ਦੇ ਪੁੱਤਰ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ। ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮਾਮਲੇ ਵਿਚ ਇਕ ਗ੍ਰਿਫ਼ਤਾਰੀ ਵੀ ਹੋਈ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਾਂਗਰਸੀ ਪਾਰਟੀ ਦੀ ਨੇਤਾ ਕਮਲਜੀਤ ਕੌਰ ਮੁਲਤਾਨੀ ਵਾਸੀ ਨਿਊ ਰਾਜਾ ਗਾਰਡਨ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ 4 ਅਪ੍ਰੈਲ ਨੂੰ ਇਕ ਫੋਨ ਆਇਆ ਸੀ। ਜਿਸ ਤੋਂ ਬਾਅਦ ਉਹ ਤਿਆਰ ਹੋ ਕੇ 12 ਵਜੇ ਆਪਣੀ ਗੱਡੀ ਵਿਚ ਘਰੋਂ ਨਿਕਲ ਗਿਆ। ਅਗਲੀ ਸਵੇਰੇ ਉਨ੍ਹਾਂਘਰ ਪਰਮਜੀਤ ਕੌਰ ਵਾਸੀ ਪੰਜਾਬ ਐਵੇਨਿਊ ਤੇ ਉਸ ਦਾ ਪੁੱਤਰ ਆਏ ਤੇ ਦੱਸਿਆ ਕਿ ਉਸ ਦੇ ਪੁੱਤਰ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ।


ਕਮਲਜੀਤ ਕੌਰ ਆਪਣੀ ਧੀ ਨਾਲ ਕੰਟਰੀ ਰੋਡ ਪਹੁੰਚੀ ਤੇ ਵੇਖਿਆ ਕਿ ਉਸ ਦੇ ਪੁੱਤਰ ਦੀ ਲਾਸ਼ ਗੱਡੀ ਵਿਚ ਪਈ ਸੀ, ਜੋ ਡਰਾਈਵਰ ਦੀ ਨਾਲ ਵਾਲੀ ਸੀਟ ਉਤੇ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਸ ਦੇ ਪੁ੍ੱਤਰ ਦਾ ਕਤਲ ਲਵਪ੍ਰੀਤ ਸਿੰਘ ਨੇ ਕੀਤਾ ਹੈ। ਲਵਪ੍ਰੀਤ ਨੇ ਉਸ ਦੇ ਪੁੱਤਰ ਨੂੰ ਕੋਈ ਜ਼ਹਿਰੀਲਾ ਪਦਾਰਥ ਦਿੱਤਾ ਹੈ। ਥਾਣਾ ਨੰਬਰ 7 ਦੀ ਪੁਲਿਸ ਨੇ ਲਵਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਕਤਲ ਦੇ ਕਾਰਨਾਂ ਦਾ ਬਾਰੇ ਹਾਲੇ ਕੋਈ ਖੁਲਾਸਾ ਨਹੀਂ ਹੋਇਆ ਹੈ।

error: Content is protected !!