ਚੰਨੀ ਦੀਆਂ ਭਾਜਪਾ ‘ਚ ਸ਼ਾਮਲ ਹੋਣ ਦੀਆਂ ਅਟਕਲਾਂ, ਕਾਂਗਰਸ ਆਗੂ ਸ਼ਸ਼ੀ ਥਰੂਰ ਨੂੰ ਆਉਣਾ ਪਿਆ ਚੰਨੀ ਦੇ ਘਰ, ਪੜ੍ਹੋ ਕੀ ਹੈ ਇਹ ਸਾਰਾ ਮਾਜਰਾ…

ਚੰਨੀ ਦੀਆਂ ਭਾਜਪਾ ‘ਚ ਸ਼ਾਮਲ ਹੋਣ ਦੀਆਂ ਅਟਕਲਾਂ, ਕਾਂਗਰਸ ਆਗੂ ਸ਼ਸ਼ੀ ਥਰੂਰ ਨੂੰ ਆਉਣਾ ਪਿਆ ਚੰਨੀ ਦੇ ਘਰ, ਪੜ੍ਹੋ ਕੀ ਹੈ ਇਹ ਸਾਰਾ ਮਾਜਰਾ…

ਜਲੰਧਰ/ਚੰਡੀਗੜ੍ਹ (ਸੁੱਖ ਸੰਧੂ) ਜਲੰਧਰ ਦੀ ਲੋਕ ਸਭਾ ਸੀਟ ਇਸ ਵਾਰ ਸਾਰੀਆਂ ਸਿਆਸੀ ਪਾਰਟੀਆਂ ਲਈ ਇਮਤਿਹਾਨ ਦੀ ਘੜੀ ਹੈ। ਇਕ ਪਾਸੇ ਜਿੱਥੇ ਕਾਂਗਰਸ ਇਹ ਸੀਟ ਖੁਦ ਕੋਲ ਹੀ ਰੱਖ ਕੇ ਪੰਜਾਬ ਵਿੱਚ ਆਪਣਾ ਆਧਾਰ ਬਣਾਈ ਰੱਖਣਾ ਚਾਹੁੰਦੀ ਹੈ, ਉੱਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸੀਟ ਜਿੱਤ ਕੇ ਆਪਣੀ ਇਕ ਸਾਲ ਦੀ ਕਾਰਗੁਜ਼ਾਰੀ ਦਾ ਮੰਥਨ ਕਰੇਗੀ। ਆਪ ਸਰਕਾਰ ਨੂੰ ਇਸ ਵਾਰ ਕਾਂਗਰਸ ਪਾਰਟੀ ਦੇ ਆਗੂ ਰਹੇ ਸੁਸ਼ੀਲ ਰਿੰਕੂ ਨੂੰ ਆਪ ਵਿੱਚ ਸਾਮਲ ਕਰ ਕੇ ਉਮੀਦਵਾਰ ਬਣਾਉਣਾ ਪਿਆ ਹੈ।


ਅਜਿਹੀ ਹੀ ਸਥਿਤੀ ਇਸ ਵਾਰ ਭਾਜਪਾ ਦੀ ਵੀ ਲੱਗ ਰਹੀ ਹੈ। ਭਾਜਪਾ ਨੂੰ ਵੀ ਇਸ ਸੀਟ ਤੋਂ ਕੋਈ ਅਜਿਹਾ ਐੱਸਸੀ ਉਮੀਦਵਾਰ ਨਹੀਂ ਮਿਲ ਰਿਹਾ, ਇਸ ਲਈ ਉਹ ਵੀ ਦੂਜੀਆਂ ਪਾਰਟੀਆਂ ਦੇ ਆਗੂਆਂ ‘ਤੇ ਡੋਰੇ ਪਾ ਰਹੀ ਹੈ ਅਤੇ ਇਸ ਦੌਰਾਨ ਹੀ ਅਫਵਾਹ ਸੀ ਕਿ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਆਗੂ ਚਰਨਜੀਤ ਸਿੰਘ ਚੰਨੀ ਭਾਜਪਾ ਦਾ ਪੱਲਾ ਫੜ ਸਕਦੇ ਹਨ ਅਤੇ ਭਾਜਪਾ ਜਲੰਧਰ ਸੀਟ ਤੋਂ ਉਨ੍ਹਾਂ ਨੂੰ ਉਮੀਦਵਾਰ ਬਣਾ ਸਕਦੀ ਹੈ ਪਰ ਇਸ ਸਭ ‘ਤੇ ਵੀ ਅਜੇ ਮੋਹਰ ਨਹੀਂ ਲੱਗੀ। ਇਸ ਦੌਰਾਨ ਹੀ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਹੈ। ਥਰੂਰ ਖਰੜ ਸਥਿਤ ਆਪਣੀ ਰਿਹਾਇਸ਼ ‘ਤੇ ਪਹੁੰਚੇ ਸਨ।


ਇਸ ਦੌਰਾਨ ਜਿੱਥੇ ਉਨ੍ਹਾਂ ਨੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤਾਂ ‘ਤੇ ਚਰਚਾ ਕੀਤੀ, ਉੱਥੇ ਹੀ ਚੰਨੀ ਨੇ ਉਨ੍ਹਾਂ ਨੂੰ ਆਪਣੇ ਪੀਐਚਡੀ ਥੀਸਿਸ ਬਾਰੇ ਵੀ ਦੱਸਿਆ। ਥੀਸਿਸ ਦਾ ਵਿਸ਼ਾ ਵੀ ਕਾਂਗਰਸ ਪਾਰਟੀ ਨਾਲ ਸਬੰਧਤ ਹੈ। ਥਰੂਰ ਨੇ ਇਸ ਮੁਲਾਕਾਤ ਦੀ ਫੋਟੋ ਆਪਣੇ ਟਵਿਟਰ ਹੈਂਡਲ ‘ਤੇ ਸ਼ੇਅਰ ਕੀਤੀ ਹੈ।

ਥਰੂਰ ਨੇ ਪਰਿਵਾਰ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਹ ਸਭ ਘਟਨਾ ਵੀ ਕਿਤੇ ਨਾ ਕਿਤੇ ਸਿਆਸੀ ਦਾਅਪੇਚ ਹੀ ਹੈ। ਯਾਦ ਰਹੇ ਕਿ ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਸੋਸ਼ਲ ਮੀਡੀਆ ‘ਤੇ ਚੰਨੀ ਭਾਜਪਾ ‘ਚ ਸ਼ਾਮਲ ਹੋਣ ਦੀ ਚਰਚਾ ਚੱਲ ਰਹੀ ਸੀ। ਹਾਲਾਂਕਿ ਇਸ ਦੀ ਪੁਸ਼ਟੀ ਕੋਈ ਨਹੀਂ ਕਰ ਰਿਹਾ ਹੈ।

error: Content is protected !!