ਹਲੇ ਮੁੁਕਿਆ ਨੀਂ… ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ‘ਮੇਰਾ ਨਾਂ’ ਗੀਤ ਨੇ ਵੀ ਤੋੜੇ ਰਿਕਾਰਡ, ਮਿੰਟਾਂ ‘ਚ ਹੀ ਮਿਲੀਅਨ ਤੋਂ ਪਾਰ

ਹਲੇ ਮੁੁਕਿਆ ਨੀਂ… ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ‘ਮੇਰਾ ਨਾਂ’ ਗੀਤ ਨੇ ਵੀ ਤੋੜੇ ਰਿਕਾਰਡ, ਮਿੰਟਾਂ ‘ਚ ਹੀ ਮਿਲੀਅਨ ਤੋਂ ਪਾਰ

ਮਾਨਸਾ (ਵੀਓਪੀ ਬਿਊਰੋ) : ਹਲੇ ਮੁੁਕਿਆ ਨੀਂ, ਸਿੱਧੂ ਮੂਸੇਵਾਲਾ ਦਾ ਇਹ ਕਥਨ ਅੱਜ ਵੀ ਸੱਚ ਸਾਬਿਤ ਕਰ ਰਹੇ ਨੇ ਉਸ ਦੇ ਗੀਤ। ਭਾਵੇਂ ਅੱਜ ਸਿੱਧੂ ਮੂਸੇਵਾਲਾ ਦੁਨੀਆਂ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੇ ਗੀਤ ਸਾਨੂੰ ਉਨ੍ਹਾਂ ਦੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਹਨ। 7 ਅਪ੍ਰੈਲ ਨੂੰ ਸਵੇਰੇ 9.57 ਵਜੇ ਉਨ੍ਹਾਂ ਦਾ ਨਵਾਂ ਗੀਤ ‘ਮੇਰਾ ਨਾ’ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵਿਊਜ਼ ਥੋੜੇ ਸਮੇਂ ਮਿਲੀਅਨ ਤਕ ਪਹੁੰਚ ਗਏ ਹਨ ਅਤੇ ਗੀਤ ਨੂੰ ਲਾਈਕ ਵੀ ਮਿਲੀਅਨ ਦੇ ਕਰੀਬ ਪਹੁੰਚ ਗਏ ਹਨ।

ਸਿੱਧੂ ਮੂਸੇਵਾਲਾ ਦੇ ਰਿਲੀਜ਼ ਹੋਏ ਇਸ ਨਵੇਂ ਗੀਤ ‘ਮੇਰਾ ਨਾ’ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਇਹ ਉਨ੍ਹਾਂ ਦਾ ਤੀਜਾ ਗੀਤ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਦੋ ਹੋਰ ਗੀਤ ਰਿਲੀਜ਼ ਹੋ ਚੁੱਕੇ ਹਨ।

ਖਾਸ ਗੱਲ ਇਹ ਹੈ ਕਿ ਸਿੱਧੂ ਮੂਸੇਵਾਲਾ ਦੀ ਬਹੁਤ ਮਜ਼ਬੂਤ ​​ਫੈਨ ਫਾਲੋਇੰਗ ਹੈ। ਉਸ ਦੇ ਗੀਤਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਇਸ ਦੇ ਨਾਲ ਹੀ ਇਹ ਸਿਲਸਿਲਾ ਉਸ ਦੀ ਮੌਤ ਤੋਂ ਬਾਅਦ ਵੀ ਜਾਰੀ ਹੈ। ਉਨ੍ਹਾਂ ਦੇ ਇਸ ਗੀਤ ਨੂੰ ਵੀ ਲੋਕ ਕਾਫੀ ਪਿਆਰ ਦੇ ਰਹੇ ਹਨ। ਰਿਲੀਜ਼ ਦੇ 10 ਮਿੰਟਾਂ ਦੇ ਅੰਦਰ ਹੀ ਇਸ ਗੀਤ ਨੂੰ 10 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਇਸ ਗੀਤ ਨੂੰ ਇੱਕ ਘੰਟੇ ਵਿੱਚ 2 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਦੀ ਆਵਾਜ਼ ਸਿੱਧੂ ਮੂਸੇਵਾਲਾ ਦੀ ਹੈ, ਇਸ ਦੇ ਬੋਲ ਬਰਨਾ ਬੁਆਏ ਨੇ ਲਿਖੇ ਹਨ ਅਤੇ ਸੰਗੀਤ ਸਟੀਲ ਬੰਗਲਾਜ਼ ਨੇ ਦਿੱਤਾ ਹੈ। ਉਨ੍ਹਾਂ ਦੇ ਹਰ ਗੀਤ ਵਾਂਗ ਇਹ ਗੀਤ ਵੀ ਸੁਣਨ ਨੂੰ ਬਹੁਤ ਵਧੀਆ ਲੱਗਦਾ ਹੈ।

error: Content is protected !!