ਟਰੈਕਟਰ ਨਾਲ ਟੱਕਰ ਤੋਂ ਬਾਅਦ ਟਰਾਲੀ ਟੈਂਪੂ ਉਤੇ ਪਲਟੀ, ਪਿਤਾ ਤੇ ਤਿੰਨ ਬੱਚਿਆਂ ਦੀ ਮੌਤ, ਪਿੰਡ ਵਾਸੀਆਂ ਨੇ ਟਰੈਕਟਰ ਨੂੰ ਲਾਈ ਅੱਗ, ਕੀਤਾ ਹੰਗਾਮਾ

ਟਰੈਕਟਰ ਨਾਲ ਟੱਕਰ ਤੋਂ ਬਾਅਦ ਟਰਾਲੀ ਟੈਂਪੂ ਉਤੇ ਪਲਟੀ, ਪਿਤਾ ਤੇ ਤਿੰਨ ਬੱਚਿਆਂ ਦੀ ਮੌਤ, ਪਿੰਡ ਵਾਸੀਆਂ ਨੇ ਟਰੈਕਟਰ ਨੂੰ ਲਾਈ ਅੱਗ, ਕੀਤਾ ਹੰਗਾਮਾ


ਵੀਓਪੀ ਬਿਊਰੋ, ਨੈਸ਼ਨਲ : ਸੜਕੀ ਅੱਤਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਰੋਜ਼ਾਨਾ ਹੀ ਹਾਦਸਿਆਂ ਦੀ ਖਬਰਾਂ ਸੁਣਨ ਪੜਨ ਨੂੰ ਮਿਲਦੀਆਂ ਹਨ। ਅਜਿਹਾ ਹੀ ਇਕ ਹਾਦਸਾ ਰਾਜਸਥਾਨ ਦੇ ਅਲਵਰ ‘ਚ ਵਾਪਰਿਆ। ਸਵਾਰੀਆਂ ਨੂੰ ਲੈ ਕੇ ਜਾ ਰਹੇ ਟੈਂਪੂ ਤੇ ਬੱਜਰੀ ਨਾਲ ਭਰੀ ਟਰੈਕਟਰ-ਟਰਾਲੀ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਪਿਤਾ ਅਤੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਇਧਰ, ਸੂਚਨਾ ਮਿਲਦੇ ਹੀ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ। ਗੁੱਸੇ ‘ਚ ਆਏ ਲੋਕਾਂ ਨੇ ਟਰੈਕਟਰ ਨੂੰ ਅੱਗ ਲਗਾ ਦਿੱਤੀ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ‘ਤੇ ਵੀ ਪਥਰਾਅ ਕੀਤਾ ਗਿਆ।


ਇਹ ਘਟਨਾ ਵੀਰਵਾਰ ਰਾਤ 9 ਵਜੇ ਜ਼ਿਲ੍ਹੇ ਦੇ ਕਠੂਮਾਰ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਖੇੜਾ ਮੈਦਾ ਨੇੜੇ ਭਾਨੋਖਰ ਰੋਡ ‘ਤੇ ਵਾਪਰੀ। ਦਰਅਸਲ ਇਹ ਹਾਦਸਾ ਨਾਜਾਇਜ਼ ਬੱਜਰੀ ਲੈ ਕੇ ਜਾ ਰਹੇ ਟਰੈਕਟਰ ਕਾਰਨ ਵਾਪਰਿਆ ਹੈ। ਟੱਕਰ ਤੋਂ ਬਾਅਦ ਟਰਾਲੀ ਟੈਂਪੂ ‘ਤੇ ਪਲਟ ਗਈ ਅਤੇ ਪਿਤਾ ਸਮੇਤ ਦੋ ਪੁੱਤਰਾਂ, ਇਕ ਧੀ ਦੀ ਦਰਦਨਾਕ ਮੌਤ ਹੋ ਗਈ। ਇਸ ਦੌਰਾਨ ਪਿੰਡ ਵਾਸੀਆਂ ਨੇ ਲਾਸ਼ਾਂ ਨੂੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਅਤੇ ਰੋਸ ਪ੍ਰਦਰਸ਼ਨ ਕੀਤਾ।


ਸ਼ੁੱਕਰਵਾਰ ਸਵੇਰੇ ਵੀ ਪਰਿਵਾਰ ਅਤੇ ਪ੍ਰਸ਼ਾਸਨ ਵਿਚਾਲੇ ਕੋਈ ਸਹਿਮਤੀ ਨਹੀਂ ਬਣ ਸਕੀ। ਪਰਿਵਾਰ ਨੇ ਇਕ ਕਰੋੜ ਰੁਪਏ ਦੇ ਮੁਆਵਜ਼ੇ ਦੇ ਨਾਲ-ਨਾਲ ਸਰਕਾਰੀ ਨੌਕਰੀ ਦੀ ਮੰਗ ਕੀਤੀ।

error: Content is protected !!