ਰਸੋਈ ਗੈਸ ਲੀਕ ਹੋਣ ਕਾਰਨ ਸਿਲੰਡਰ ‘ਚ ਹੋਏ ਧਮਾਕੇ ਨੇ ਲੈ ਲਈ 4 ਬੱਚਿਆਂ ਦੀ ਜਾਨ

ਰਸੋਈ ਗੈਸ ਲੀਕ ਹੋਣ ਕਾਰਨ ਸਿਲੰਡਰ ‘ਚ ਹੋਏ ਧਮਾਕੇ ਨੇ ਲੈ ਲਈ 4 ਬੱਚਿਆਂ ਦੀ ਜਾਨ

ਦੇਹਰਾਦੂਨ (ਵੀਓਪੀ ਬਿਊਰੋ) : ਉੱਤਰਾਖੰਡ ਤੋਂ ਇਸ ਸਮੇਂ ਦੀ ਅਫਸੋਸ ਜਨਕ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਤਿਉਨੀ ਦੇ ਮੁੱਖ ਬਾਜ਼ਾਰ ਵਿੱਚ ਇੱਕ ਲੱਕੜ ਦੇ ਘਰ ਨੂੰ ਵੀਰਵਾਰ ਸ਼ਾਮ ਨੂੰ ਅੱਗ ਲੱਗ ਗਈ। ਇਸ ਭਿਆਨਕ ਹਾਦਸੇ ‘ਚ 4 ਬੱਚੇ ਝੁਲਸ ਗਏ। ਜਾਣਕਾਰੀ ਮੁਤਾਬਕ ਇਹ ਘਟਨਾ ਰਿਹਾਇਸ਼ੀ ਇਮਾਰਤ ‘ਚ ਰਸੋਈ ਗੈਸ ਲੀਕ ਹੋਣ ਅਤੇ ਸਿਲੰਡਰ ਫਟਣ ਕਾਰਨ ਵਾਪਰੀ।


ਜਾਣਕਾਰੀ ਮੁਤਾਬਕ ਕਸਬਾ ਤਿਉਨੀ ਵਿੱਚ ਸਿੱਖਿਆ ਵਿਭਾਗ ਦੇ ਸੇਵਾਮੁਕਤ ਮੁਲਾਜ਼ਮ ਸੂਰਤਰਾਮ ਜੋਸ਼ੀ ਦਾ ਚਾਰ ਮੰਜ਼ਿਲਾ ਲੱਕੜ ਦਾ ਮਕਾਨ ਸੜਕ ਦੇ ਕਿਨਾਰੇ ਬਣਿਆ ਹੋਇਆ ਹੈ। ਇਸ ਘਰ ਵਿੱਚ ਮਾਲਕ ਸਮੇਤ ਪੰਜ ਪਰਿਵਾਰ ਕਿਰਾਏ ’ਤੇ ਰਹਿੰਦੇ ਹਨ। ਵੀਰਵਾਰ ਸ਼ਾਮ ਨੂੰ ਘਰ ਦੇ ਅੰਦਰ ਪੰਜ ਬੱਚੇ, ਦੋ ਪੁਰਸ਼ ਅਤੇ ਇੱਕ ਔਰਤ ਕਿਰਾਏ ‘ਤੇ ਰਹਿ ਰਹੇ ਸਨ। ਜਾਣਕਾਰੀ ਅਨੁਸਾਰ ਬੀਤੀ ਸ਼ਾਮ 4 ਵਜੇ ਦੇ ਕਰੀਬ ਕਿਰਾਏ ‘ਤੇ ਰਹਿ ਰਹੇ ਵਿੱਕੀ ਦੀ ਪਤਨੀ ਕੁਸੁਮ ਐਲਪੀਜੀ ਸਿਲੰਡਰ ਬਦਲ ਰਹੀ ਸੀ। ਇਸ ਦੌਰਾਨ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ। ਘਬਰਾਹਟ ਵਿੱਚ ਕੁਸੁਮ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਨੇ ਲੱਕੜ ਦੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚ ਗਈ ਪਰ ਪਾਣੀ ਦੀ ਕਮੀ ਕਾਰਨ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਕਾਰਨ 4 ਬੱਚਿਆਂ ਦੀ ਮੌਤ ਹੋ ਗਈ।

ਅੱਗ ਲੱਗਣ ਦੀ ਸੂਚਨਾ ‘ਤੇ ਜ਼ਿਲ੍ਹਾ ਮੈਜਿਸਟ੍ਰੇਟ ਸੋਨਿਕਾ ਵੀ ਮੌਕੇ ‘ਤੇ ਪਹੁੰਚੀ ਅਤੇ ਬਚਾਅ ਕਾਰਜ ਦਾ ਜਾਇਜ਼ਾ ਲਿਆ। ਜ਼ਿਲ੍ਹਾ ਮੈਜਿਸਟਰੇਟ ਨੇ ਪੂਰੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ।

error: Content is protected !!