ਕੋਲਡ ਡਰਿੰਕ ‘ਚ ਨਸ਼ਾ ਦੇ ਕੇ ਸੌਤੇਲਾ ਪਿਓ ਹੀ ਕਰਦਾ ਸੀ ਧੀ ਨਾਲ ਬਲਾਤਕਾਰ, ਮਾਂ ਰੋਕਦੀ ਸੀ ਤਾਂ ਕਰਦਾ ਸੀ ਕੁੱਟਮਾਰ

ਕੋਲਡ ਡਰਿੰਕ ‘ਚ ਨਸ਼ਾ ਦੇ ਕੇ ਸੌਤੇਲਾ ਪਿਓ ਹੀ ਕਰਦਾ ਸੀ ਧੀ ਨਾਲ ਬਲਾਤਕਾਰ, ਮਾਂ ਰੋਕਦੀ ਸੀ ਤਾਂ ਕਰਦਾ ਸੀ ਕੁੱਟਮਾਰ

ਬਿਹਾਰ (ਵੀਓਪੀ ਬਿਊਰੋ) ਬਿਹਾਰ ਦੇ ਮੁਜ਼ੱਫਰਪੁਰ ਤੋਂ ਇਕ ਬੇਹੱਦ ਹੀ ਸ਼ਰਮਸਾਰ ਘਟਨਾ ਸਾਹਮਣੇ ਆਈ ਹੈ। ਇਸ ਵਿੱਚ ਇਕ ਸੌਤੇਲੇ ਪਿਓ ਨੇ ਆਪਣੀ ਹੀ ਧੀ ਨਾਲ ਲਗਾਤਾਰ ਕਈ ਵਾਰ ਬਲਾਤਕਾਰ ਕੀਤਾ ਹੈ। ਜਦੋਂ ਲੜਕੀ ਦੇ ਮਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦੀ ਵੀ ਕੁੱਟਮਾਰ ਕੀਤੀ। ਮੁਲਜ਼ਮ ਕਈ ਮਹੀਨਿਆਂ ਤੋਂ ਆਪਣੀ ਧੀ ਨਾਲ ਜ਼ੁਲਮ ਕਰ ਰਿਹਾ ਸੀ। ਮਾਂ ਨੇ ਵੀਰਵਾਰ ਨੂੰ ਬੇਟੀ ਦੇ ਨਾਲ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲਾ ਜ਼ਿਲ੍ਹੇ ਦੇ ਮੀਨਾਪੁਰ ਥਾਣੇ ਦੇ ਪਾਨਾਪੁਰ ਓਪੀ ਖੇਤਰ ਦੇ ਇੱਕ ਪਿੰਡ ਦਾ ਹੈ।

ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਮੁਲਜ਼ਮ ਦਾ ਵਿਆਹ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਹੋਇਆ ਸੀ। ਉਹ ਅਕਸਰ ਰਾਤ ਨੂੰ ਬੇਟੀ ਨੂੰ ਕੋਲਡ ਡਰਿੰਕ ਪਿਲਾਉਂਦਾ ਸੀ। ਇਸ ਤੋਂ ਬਾਅਦ ਉਹ ਅਗਲੇ ਦਿਨ ਦੁਪਹਿਰ ਤੱਕ ਸੁੱਤੀ ਰਹਿੰਦੀ ਸੀ। ਉਸ ਦੇ ਕੱਪੜੇ ਵੀ ਖੁੱਲ੍ਹੇ ਪਏ ਹੁੰਦੇ ਸਨ। ਜਦ ਮੈਂ ਉਸ ਨੂੰ ਪੁੱਛਦੀ ਕਿ ਧੀ ਦੇ ਕਮਰੇ ਵਿਚ ਕੀ ਕਰ ਰਹੇ ਹੋ ਤਾਂ ਉਹ ਉਸ ਨਾਲ ਵੀ ਕੁੱਟਮਾਰ ਕਰਦਾ।

ਜਦੋਂ ਮੈਂ ਇਸ ਬਾਰੇ ਆਪਣੀ ਬੇਟੀ ਨਾਲ ਗੱਲ ਕੀਤੀ ਤਾਂ ਉਸ ਨੇ ਮੈਨੂੰ ਸਾਰੀ ਗੱਲ ਦੱਸੀ। ਧੀ ਨੇ ਦੱਸਿਆ ਕਿ ਪਿਤਾ ਕੋਲਡ ਡਰਿੰਕ ਦਿੰਦਾ ਹੈ। ਇਸ ਤੋਂ ਬਾਅਦ ਮੈਨੂੰ ਹੋਸ਼ ਨਹੀਂ ਰਿਹਾ। ਮੇਰੇ ਕੱਪੜੇ ਸਵੇਰੇ ਖੁੱਲ੍ਹੇ ਹੁੰਦੇ ਹਨ। ਓਪੀ ਇੰਚਾਰਜ ਹਰੇ ਰਾਮ ਪਾਸਵਾਨ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁੱਛਗਿੱਛ ਤੋਂ ਬਾਅਦ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੜਕੀ ਦੀ ਮੈਡੀਕਲ ਜਾਂਚ ਵੀ ਕੀਤੀ ਜਾ ਰਹੀ ਹੈ।

error: Content is protected !!