Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
April
8
ਰਿਸ਼ਤੇਦਾਰ ਕੋਲੋਂ ਉਧਾਰ ਲਏ 12 ਲੱਖ ਹੜਪਣ ਲਈ ਏਐਸਆਈ ਨੇ ਰਚਿਆ ਡਰਾਮਾ, ਪੁਲਿਸ ਵੀ ਰਹਿ ਗਈ ਹੈਰਾਨ
Latest News
Punjab
ਰਿਸ਼ਤੇਦਾਰ ਕੋਲੋਂ ਉਧਾਰ ਲਏ 12 ਲੱਖ ਹੜਪਣ ਲਈ ਏਐਸਆਈ ਨੇ ਰਚਿਆ ਡਰਾਮਾ, ਪੁਲਿਸ ਵੀ ਰਹਿ ਗਈ ਹੈਰਾਨ
April 8, 2023
Voice of Punjab
ਰਿਸ਼ਤੇਦਾਰ ਕੋਲੋਂ ਉਧਾਰ ਲਏ 12 ਲੱਖ ਹੜਪਣ ਲਈ ਏਐਸਆਈ ਨੇ ਰਚਿਆ ਡਰਾਮਾ, ਪੁਲਿਸ ਵੀ ਰਹਿ ਗਈ ਹੈਰਾਨ
ਵੀਓਪੀ ਬਿਊਰੋ, ਤਰਨਤਾਰਨ- ਰਿਸ਼ਤੇਦਾਰ ਕੋਲੋਂ ਉਧਾਰ ਲਏ 12 ਲੱਖ ਰੁਪਏ ਹੜਪਣ ਲਈ ਪੰਜਾਬ ਪੁਲਿਸ ਨੇ ਅਜਿਹਾ ਡਰਾਮਾ ਰਚਿਆ ਕਿ ਪੁਲਿਸ ਵੀ ਹੈਰਾਨ ਰਹਿ ਗਈ। ਜਾਂਚ ਦੌਰਾਨ ਪੁਲਿਸ ਨੂੰ ਏਐਸਆਈ ਵੱਲੋਂ ਰਚੇ ਡਰਾਮੇ ਦੀ ਭਿਣਕ ਲੱਗ ਗਈ ਤੇ ਸਾਰਾ ਭੇਤ ਖੁੱਲ੍ਹ ਗਿਆ।
ਸਿਵਲ ਹਸਪਤਾਲ ‘ਚ ਦਾਖ਼ਲ ਉਕਤ ਏਐਸਆਈ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਸ਼ੁੱਕਰਵਾਰ ਨੂੰ ਅੰਮਿ੍ਤਸਰ ਤੋਂ ਆਪਣੇ ਰਿਸ਼ਤੇਦਾਰ ਕੋਲੋਂ 12 ਲੱਖ ਰੁਪਏ ਲੈ ਕੇ ਸਕੂਟਰੀ ‘ਤੇ ਤਰਨਤਾਰਨ ਆ ਰਿਹਾ ਸੀ। ਜਦੋਂ ਉਹ ਪਿੰਡ ਦੋਬੁਰਜੀ ਦੇ ਨੇੜੇ ਪਹੁੰਚਿਆ ਤਾਂ ਦੋ ਮੋਟਰਸਾਈਕਲਾਂ ‘ਤੇ ਸਵਾਰ ਚਾਰ ਹਥਿਆਰਬੰਦ ਲੋਕਾਂ ਨੇ ਉਸ ਨੂੰ ਗੋਲੀ ਮਾਰ ਕੇ ਉਸ ਕੋਲੋਂ 12 ਲੱਖ ਰੁਪਏ ਖੋਹ ਲਏ ਤੇ ਫ਼ਰਾਰ ਹੋ ਗਏ। ਜ਼ਖ਼ਮੀ ਹਾਲਤ ‘ਚ ਉਸ ਨੂੰ ਤਰਨ ਤਾਰਨ ਦੇ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਪਰ ਪੁਲਿਸ ਦੀ ਜਾਂਚ ਦੌਰਾਨ ਉਕਤ ਘਟਨਾਕ੍ਰਮ ਸ਼ੱਕੀ ਪਾਇਆ ਗਿਆ।
ਡੀਐਸਪੀ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਥਾਣੇਦਾਰ ਵੱਲੋਂ ਰਚੀ ਕਹਾਣੀ ਸ਼ੱਕੀ ਲੱਗੀ। ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਵਿਅਕਤੀ ਨੇ ਕਿਸੇ ਕੋਲੋਂ ਪੈਸੇ ਉਧਾਰ ਲਏ ਸਨ, ਜਿਸ ਨੂੰ ਹੜੱਪਣ ਲਈ ਹੀ ਉਸ ਨੇ ਸਾਰਾ ਡਰਾਮਾ ਰਚਿਆ। ਥਾਣੇਦਾਰ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗਿ੍ਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਰਾਂ ਦੀ ਘਟਨਾ ਪਹਿਲਾਂ ਵੀ ਹੋਈ ਸੀ, ਜਿਸ ਸਬੰਧੀ ਵੀ ਕਾਰਵਾਈ ਕੀਤੀ ਗਈ ਹੈ। ਅਜਿਹਾ ਕਰਨ ਵਾਲੇ ਕਿਸੇ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।
Post navigation
ਭਾਰਤੀ ਹਾਕੀ ਟੀਮ ਦੀ ਕਪਤਾਨ ਸਵਿਤਾ ਪੂਨੀਆ ਵਿਆਹ ਦੇ ਬੰਧਨ ਵਿਚ ਬੱਝੀ, ਕੈਨੇਡੀਅਨ ਸਾਫਟਵੇਅਰ ਇੰਜੀਨੀਅਰ ਨੇ ਦਾਜ ਵਿਚ ਲਿਆ ਸਿਰਫ਼ ਇਕ ਰੁਪੱਈਆ
2 ਮਈ ਤੋਂ ਸਵੇਰੇ ਇੰਨੇ ਵਜੇ ਖੁੱਲ਼੍ਹਿਆ ਕਰਨਗੇ ਸੂਬੇ ਦੇ ਸਰਕਾਰੀ ਦਫ਼ਤਰ, ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਜਾਣੋ ਕਿਉਂ ਲਿਆ ਸਰਕਾਰ ਨੇ ਅਜਿਹਾ ਫ਼ੈਸਲਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us