ਪਿਟਬੁੱਲ ਨੇ ਨਾਬਾਲਿਗ ਭਰਾਵਾਂ ਨੂੰ ਕੀਤਾ ਗੰਭੀਰ ਜ਼ਖਮੀ, ਕੁੱਤੇ ਦੇ ਮਾਲਕ ਨੇ ਛੱਡਿਆ ਸੀ ਗਲੀ ‘ਚ ਖੁੱਲਾ, ਪੁਲਿਸ ਨੇ ਪਿਓ-ਪੁੱਤ ਨੂੰ ਕੀਤਾ ਨਾਮਜ਼ਦ

ਪਿਟਬੁੱਲ ਨੇ ਨਾਬਾਲਿਗ ਭਰਾਵਾਂ ਨੂੰ ਕੀਤਾ ਗੰਭੀਰ ਜ਼ਖਮੀ, ਕੁੱਤੇ ਦੇ ਮਾਲਕ ਨੇ ਛੱਡਿਆ ਸੀ ਗਲੀ ‘ਚ ਖੁੱਲਾ, ਪੁਲਿਸ ਨੇ ਪਿਓ-ਪੁੱਤ ਨੂੰ ਕੀਤਾ ਨਾਮਜ਼ਦ

 

ਗ੍ਰੇਟਰ ਨੋਇਡਾ (ਵੀਓਪੀ ਬਿਊਰੋ): ਗ੍ਰੇਟਰ ਨੋਇਡਾ ਦੇ ਕਸਨਾ ਥਾਣਾ ਖੇਤਰ ਦੇ ਇਕ ਪਿੰਡ ਵਿੱਚ ਪਿਟਬੁਲ ਕੁੱਤੇ ਨੇ ਹਮਲਾ ਕਰਕੇ ਦੋ ਭਰਾਵਾਂ ਨੂੰ ਜ਼ਖਮੀ ਕਰ ਦਿੱਤਾ। ਪਿਟਬੁੱਲ ਦੇ ਮਾਲਕ ਪਿਉ-ਪੁੱਤ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਇਸ ਤੋਂ ਪਹਿਲਾਂ ਵੀ ਖ਼ਤਰਨਾਕ ਨਸਲ ਦੇ ਕੁੱਤਿਆਂ ਵੱਲੋਂ ਹਮਲੇ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਕਈ ਲੋਕ ਜ਼ਖ਼ਮੀ ਹੋ ਚੁੱਕੇ ਹਨ। ਕਸਨਾ ਥਾਣਾ ਦੇ ਸਬ-ਇੰਸਪੈਕਟਰ ਨਗਿੰਦਰ ਭਾਟੀ ਦੇ ਦੋ ਨਾਬਾਲਗ ਪੁੱਤਰਾਂ ਉਪਰ ਖਤਰਨਾਕ ਕੁੱਤਿਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਪਿਟਬੁਲ ਨੇ ਪਹਿਲਾਂ ਛੋਟੇ ਭਰਾ ਰਾਜ ਭਾਟੀ ‘ਤੇ ਹਮਲਾ ਕੀਤਾ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਵੱਡੇ ਭਰਾ ਨਰਾਇਣ ਭਾਟੀ ਨੂੰ ਵੀ ਕੁੱਤੇ ਨੇ ਨੋਚ ਲਿਆ।

ਇਲਜ਼ਾਮ ਹੈ ਕਿ ਕੁੱਤੇ ਮਾਲਕ ਨੇ ਆਪਣੇ ਪਾਲਤੂ ਕੁੱਤੇ ਨੂੰ ਗਲੀ ਵਿੱਚ ਛੱਡ ਦਿੱਤਾ ਸੀ। ਨਗਿੰਦਰ ਨੇ ਦੋਸ਼ੀ ਪਿਓ-ਪੁੱਤ ਖਿਲਾਫ ਕਸਨਾ ਪੁਲਿਸ ਸਟੇਸ਼ਨ ‘ਚ ਰਿਪੋਰਟ ਦਰਜ ਕਰਵਾਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਿਸ਼ਤੇਦਾਰਾਂ ਅਨੁਸਾਰ ਪਿਟਬੁੱਲ ਨੇ ਰਾਜ ਦੇ ਹੱਥ ਦਾ ਹਿੱਸਾ ਕੂਹਣੀ ਤੋਂ ਥੋੜ੍ਹਾ ਉੱਪਰ ਜਬਾੜੇ ਵਿੱਚ ਦਬਾਇਆ ਸੀ। ਰੌਲਾ ਪਾਉਣ ‘ਤੇ ਵੀ ਪਿਟਬੁੱਲ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਇਸ ਦੌਰਾਨ ਨਰਾਇਣ ਨੇ ਪਿਟਬੁਲ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਕੋਸ਼ਿਸ਼ ਅਸਫਲ ਰਹੀ। ਆਸਪਾਸ ਦੇ ਲੋਕਾਂ ਨੇ ਵੀ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਪਿਟਬੁਲ ਨੇ ਕਰੀਬ 3 ਮਿੰਟ ਬਾਅਦ ਰਾਜ ਦਾ ਹੱਥ ਛੱਡ ਦਿੱਤਾ। ਕੁੱਤੇ ਨੇ ਰਾਜ ਦੇ ਹੱਥ ਅਤੇ ਲੱਤ ਅਤੇ ਨਰਾਇਣ ਦੀਆਂ ਦੋਵੇਂ ਲੱਤਾਂ ਨੂੰ ਜ਼ਖਮੀ ਕਰ ਦਿੱਤਾ ਹੈ।

error: Content is protected !!