ਮਰਹੂਮ ਨੇਤਾ ਚੌਧਰੀ ਸੰਤੋਖ ਸਿੰਘ ਘਰ ਪਹੁੰਚੇ ਨਵਜੋਤ ਸਿੱਧੂ, ਪਰਿਵਾਰ ਨਾਲ ਪ੍ਰਗਟਾਇਆ ਦੁਖ, ਆਮ ਆਦਮੀ ਪਾਰਟੀ ਉਤੇ ਕੀਤੇ ਸਿਆਸੀ ਹਮਲੇ

ਮਰਹੂਮ ਨੇਤਾ ਚੌਧਰੀ ਸੰਤੋਖ ਸਿੰਘ ਘਰ ਪਹੁੰਚੇ ਨਵਜੋਤ ਸਿੱਧੂ, ਪਰਿਵਾਰ ਨਾਲ ਪ੍ਰਗਟਾਇਆ ਦੁਖ, ਆਮ ਆਦਮੀ ਪਾਰਟੀ ਉਤੇ ਕੀਤੇ ਸਿਆਸੀ ਹਮਲੇ


ਵੀਓਪੀ ਬਿਊਰੋ, ਜਲੰਧਰ-ਰੋਡਰੇਜ ਮਾਮਲੇ ਵਿਚ ਰਿਹਾਈ ਮਗਰੋਂ ਆਪਣੇ ਸ਼ਹਿਰ ਅੰਮ੍ਰਿਤਸਰ ਪਰਤਣ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਮਰਹੂਮ ਕਾਂਗਰਸੀ ਨੇਤਾ ਚੌਧਰੀ ਸੰਤੋਖ ਸਿੰਘ ਦੇ ਘਰ ਪਹੁੰਚੇ। ਉਨ੍ਹਾਂ ਨੇ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਨੇ ਜਿਥੇ ਪਰਿਵਾਰ ਨਾਲ ਗੱਲਬਾਤ ਕੀਤੀ ਉਥੇ ਆਮ ਆਦਮੀ ਪਾਰਟੀ ਉਤੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ।


ਮਰਹੂਮ ਨੇਤਾ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਬਾਰੇ ਸਿੱਧੂ ਨੇ ਕਿਹਾ ਕਿ ਇਹ ਪਰਿਵਾਰ ਇਕ ਸਿਪਾਹੀ ਵਰਗਾ ਹੈ, ਇਸ ਲਈ ਤੁਹਾਨੂੰ ਇਸ ਤੋਂ ਵਧੀਆ ਉਮੀਦਵਾਰ ਨਹੀਂ ਮਿਲ ਸਕਦਾ। ਇਸ ਤੋਂ ਬਾਅਦ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਬੋਲ ਕੇ ਪੈਸੇ ਇਕੱਠੇ ਕਰ ਰਹੀ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਬਦਲਾਅ ਦੇ ਸੁਪਨੇ ਦਿਖਾਏ ਪਰ ਦਿੱਤਾ ਕੁਝ ਨਹੀਂ। ਪਾਰਟੀ ਨੂੰ ਆਪਣੇ ਵਲੰਟੀਅਰਾਂ ਵਿਚੋਂ ਯੋਗ ਉਮੀਦਵਾਰ ਤਕ ਨਹੀਂ ਮਿਲਿਆ।

ਚੋਣਾਂ ਤੋਂ ਪਹਿਲਾਂ ਭਗਵਾਨ ਮਾਨ ਨੇ ਪੰਜਾਬ ‘ਚ ਕਿਹਾ ਸੀ ਕਿ ਉਹ ਪੰਜਾਬ ‘ਚ ਮਾਫੀਆ ਰਾਜ ਖਤਮ ਕਰ ਦੇਣਗੇ ਪਰ ਅੱਜ ਆਮ ਆਦਮੀ ਪਾਰਟੀ ਖੁਦ ਹੀ ਮਾਫੀਆ ਦੀ ਕਿੰਗਪਿਨ ਬਣ ਚੁੱਕੀ ਹੈ। ਸਿੱਧੂ ਨੇ ਕਿਹਾ ਕਿ ਮਾਨ ਮੈਨੂੰ ਗੁਰੂ ਕਹਿੰਦੇ ਸਨ ਅਤੇ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਸਨ। ਮੈਂ ਹੁਣ ਸਾਰੇ ਮੀਡੀਆ ਦੇ ਸਾਹਮਣੇ ਉਸ ਨਾਲ ਗੱਲ ਕਰਨ ਲਈ ਤਿਆਰ ਹਾਂ।

error: Content is protected !!