ਟਾਇਰ ਫਟਣ ਕਾਰਨ ਭਿਆਨਕ ਹਾਦਸਾ, ਦੋ ਪਾੜ ਹੋ ਗਈ ਬੁਲੈਰੋ, ਇਕ ਘਰ ਦੀਆਂ ਦੋ ਜ਼ਿੰਦਗੀਆਂ ਗਈਆਂ ਮੌਤ ਦੇ ਮੂੰਹ ਵਿਚ

ਟਾਇਰ ਫਟਣ ਕਾਰਨ ਭਿਆਨਕ ਹਾਦਸਾ, ਦੋ ਪਾੜ ਹੋ ਗਈ ਬੁਲੈਰੋ, ਇਕ ਘਰ ਦੀਆਂ ਦੋ ਜ਼ਿੰਦਗੀਆਂ ਗਈਆਂ ਮੌਤ ਦੇ ਮੂੰਹ ਵਿਚ

ਵੀਓਪੀ ਬਿਊਰੋ, ਭੋਗਪੁਰ : ਭੋਗਪੁਰ ਨੇੜੇ ਹਾਈਵੇ ਉਤੇ ਟਾਇਰ ਫਟਣ ਨਾਲ ਇੰਨਾਂ ਭਿਆਨਕ ਹਾਸਦਾ ਵਾਪਰ ਗਿਆ ਕਿ ਬਲੈਰੋ ਗੱਡੀ ਦੋ ਪਾੜ ਹੋ ਗਈ। ਹਾਦਸੇ ਵਿਚ ਦੇ ਜ਼ਿੰਦਗੀਆਂ ਵੀ ਮੌਤ ਦੇ ਮੂੰਹ ਵਿਚ ਚਲੀਆਂ ਗਈਆਂ।
ਜਾਣਕਾਰੀ ਅਨੁਸਾਰ ਹਾਈਵੇ ‘ਤੇ ਪਿੰਡ ਪਤਿਆਲਾ ਨਜ਼ਦੀਕ ਸਵੇਰੇ ਵਾਪਰੇ ਸੜਕ ਹਾਦਸੇ ‘ਚ ਬੋਲੈਰੋ ਗੱਡੀ ਸਵਾਰ ਪਿਉ-ਪੁੱਤਰ ਦੀ ਮੌਤ ਹੋ ਗਈ।

ਹਾਦਸਾ ਇੰਨਾ ਭਿਆਨਕ ਸੀ ਗੱਡੀ ਦੇ ਪਰਖੱਚੇ ਉੱਡ ਗਏ। ਹਾਦਸਾ ਸਵੇਰੇ 6 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਲੱਕੜ ਲੈ ਕੇ ਜਾ ਰਹੀ ਬੋਲੈਰੋ ਗੱਡੀ ਦਾ ਟਾਇਰ ਫਟ ਗਿਆ ਤੇ ਬੇਕਾਬੂ ਹੋਈ ਗੱਡੀ ਸੜਕ ਕਿਨਾਰੇ ਦਰੱਖ਼ਤ ‘ਚ ਜਾ ਟਕਰਾਈ। ਹਾਦਸਾ ਭਿਆਨਕ ਸੀ ਕਿ ਗੱਡੀ ਦੇ ਦੋ ਟੁਕੜੇ ਹੋ ਗਏ। ਹਾਦਸੇ ਦੌਰਾਨ ਗੱਡੀ ‘ਚ ਸਵਾਰ ਸ਼ਿੰਦਰਪਾਲ ਸਿੰਘ ਪੁੱਤਰ ਦਰਸ਼ੂ ਵਾਸੀ ਕਾਕੜਾ (ਸ਼ਾਹਕੋਟ) ਜ਼ਿਲ੍ਹਾ ਜਲੰਧਰ ਅਤੇ ਉਸਦੇ ਪੁੱਤਰ ਰੋਹਿਤ ਦੀ ਮੌਤ ਹੋ ਗਈ, ਜਦਕਿ ਗੱਡੀ ਵਿਚ ਸਵਾਰ ਗੌਰਵ ਪੁੱਤਰ ਰਵੀ ਜ਼ਖਮੀ ਹੋ ਗਿਆ ਜੋ ਜੌਹਲ ਹਸਪਤਾਲ ਜਲੰਧਰ ਵਿਖੇ ਜ਼ੇਰੇ ਇਲਾਜ ਹੈ।

ਭੋਗਪੁਰ ਪੁਲਿਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਜਿਵੇਂ ਹੀ ਸੂਚਨਾ ਮਿਲੀ ਤਾਂ ਉਹ ਮੌਕੇ ਉਤੇ ਪਹੁੰਚੇ। ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!